ਜਿਲੇਟ (ਪੋਸਟ ਬਿਊਰੋ) - ਅਮਰੀਕਾ ਦੇ ਵਯੋਮਿੰਗ ਸੂਬੇ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਉਸ ਵਿੱਚ ਸਵਾਰ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਜੰਗਲ ਵਿੱਚ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਂਪਬੈਲ ਕਾਉਂਟੀ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹ ਹਾਦਸਾ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ ਜਦੋਂ ਜਹਾਜ਼ ਵਾਇਮਿੰਗ ਦੀ ਸਰਹੱਦ ਦੇ ਨੇੜੇ ਜਿਲੇਟ ਸ਼ਹਿਰ ਦੇ ਉੱਪਰ ਉੱਡ ਰਿਹਾ ਸੀ।
ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਕੈਂਪਬੈਲ ਕਾਉਂਟੀ ਦੇ ਅੰਡਰਸ਼ੈਰਿਫ ਕਵਾਂਟਿਨ ਰੇਨੋਲਡਜ਼ ਨੇ ਜਿਲੇਟ ਨਿਊਜ਼ ਰਿਕਾਰਡ ਨੂੰ ਦੱਸਿਆ ਕਿ ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਐਮਰਜੈਂਸੀ ਸੁਨੇਹਾ ਭੇਜਿਆ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਜਹਾਜ਼ ਵਿੱਚ ਕੁਝ ਗੜਬੜ ਹੈ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਲਾਕੇ ਦੇ ਲੋਕਾਂ ਨੇ ਫੋਨ ਕਰਕੇ ਸੰਭਾਵਿਤ ਹਾਦਸੇ ਵਾਲੀ ਥਾਂ ਨੇੜੇ ਧੂੰਆਂ ਉੱਠਣ ਦੀ ਸੂਚਨਾ ਦਿੱਤੀ।
ਅਧਿਕਾਰੀਆਂ ਮੁਤਾਬਕ ਜਹਾਜ਼ ਦੇ ਕਰੈਸ਼ ਹੋਣ ਕਾਰਨ ਜਿਲੇਟ ਦੇ ਆਲੇ-ਦੁਆਲੇ ਦੇ ਜੰਗਲਾਂ 'ਚ ਭਿਆਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਜਹਾਜ਼ਾਂ ਦੀ ਮਦਦ ਨਾਲ ਇਲਾਕੇ ਵਿੱਚ ਪਾਣੀ ਦਾ ਛਿੜਕਾਅ ਕਰਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਇਕ ਟੀਮ ਨੂੰ ਮੌਕੇ 'ਤੇ ਭੇਜਿਆ ਹੈ।
ਤਾਈਵਾਨ 'ਚ ਤੂਫ਼ਾਨ 'ਗੇਮੀ' ਨੇ ਮਚਾਈ ਭਾਰੀ ਤਬਾਹੀ; 8 ਮੌਤਾਂ, 866 ਲੋਕ ਹੋਏ ਜ਼ਖਮੀ
NEXT STORY