ਨਵੀਂ ਦਿੱਲੀ - ਦੇਸ਼ ਦੀਆਂ ਏਅਰਲਾਈਨ ਕੰਪਨੀਆਂ ਕੋਲ ਪਾਇਲਟਾਂ ਦੀ 70% ਕਮੀ ਹੈ। ਦਰਅਸਲ, ਦੇਸ਼ ਨੂੰ ਕੁੱਲ 39,649 ਪਾਇਲਟਾਂ ਦੀ ਜ਼ਰੂਰਤ ਹੈ, ਇਸ ਦੇ ਮੁਕਾਬਲੇ ਦੇਸ਼ ਵਿੱਚ ਸਿਰਫ 12,205 ਹਨ, ਭਾਵ ਦੇਸ਼ ਨੂੰ 27 ਹਜ਼ਾਰ ਤੋਂ ਵੱਧ ਪਾਇਲਟਾਂ ਦੀ ਜ਼ਰੂਰਤ ਹੈ। ਸੰਸਦ ਮੈਂਬਰਾਂ ਦੇ ਸਵਾਲਾਂ 'ਤੇ ਕੇਂਦਰ ਸਰਕਾਰ ਨੇ ਖੁਦ ਲੋਕ ਸਭਾ ਨੂੰ ਇਨ੍ਹਾਂ ਗੱਲਾਂ ਦੀ ਜਾਣਕਾਰੀ ਦਿੱਤੀ। ਸਰਕਾਰ ਅਨੁਸਾਰ, ਦੇਸ਼ ਵਿੱਚ ਕੁੱਲ ਉਡਾਣਾਂ ਵਿੱਚੋਂ ਸਿਰਫ 68% ਸਮੇਂ 'ਤੇ ਪਹੁੰਚਦੀਆਂ ਹਨ। ਇਸ ਦੇ ਨਾਲ ਹੀ, ਹਰ ਰੋਜ਼ ਏਅਰਲਾਈਨ ਕੰਪਨੀਆਂ ਨੂੰ ਆਪਣੇ ਜਹਾਜ਼ਾਂ ਵਿੱਚ ਬੰਬ ਰੱਖਣ ਬਾਰੇ ਔਸਤਨ ਦੋ ਜਾਂ ਵੱਧ ਧਮਕੀ ਭਰੀਆਂ ਫ਼ੋਨ ਕਾਲਾਂ ਮਿਲਦੀਆਂ ਹਨ। ਹਰ ਮਹੀਨੇ ਔਸਤਨ 19 ਫਲਾਈਟਾਂ ਤਕਨੀਕੀ ਖਰਾਬੀ ਕਾਰਨ ਪ੍ਰਭਾਵਿਤ ਹੁੰਦੀਆਂ ਹਨ।
ਇਹ ਵੀ ਪੜ੍ਹੋ : ਤਨਖਾਹ-ਭੱਤਿਆਂ 'ਚ 10 ਫੀਸਦੀ ਦਾ ਵਾਧਾ, ਐਕਸ-ਗ੍ਰੇਸ਼ੀਆ ਰਾਸ਼ੀ 50,000 ਤੋਂ ਵਧਾ ਕੇ 1,25,000 ਰੁਪਏ ਕੀਤੀ
15 ਸਾਲ ਪੁਰਾਣੇ ਜਹਾਜ਼ਾਂ ਦੀ ਹੋ ਰਹੀ ਵਰਤੋਂ
ਏਅਰਲਾਈਨ ਕੰਪਨੀਆਂ ਕੋਲ ਲਗਭਗ 105 ਜਹਾਜ਼ 15 ਸਾਲ ਪੁਰਾਣੇ ਅਤੇ 88 ਜਹਾਜ਼ 10 ਤੋਂ 15 ਸਾਲ ਪੁਰਾਣੇ ਹਨ। ਅਚਨਚੇਤ ਨਿਰੀਖਣ ਦੌਰਾਨ ਟਾਟਾ ਦੀ ਏਅਰਲਾਈਨ ਏਅਰ ਇੰਡੀਆ 'ਤੇ ਸਾਲ 'ਚ 7 ਵਾਰ ਜੁਰਮਾਨਾ ਲਗਾਇਆ ਗਿਆ।
ਇਹ ਵੀ ਪੜ੍ਹੋ : ਡਾਕ ਵਿਭਾਗ ਦਾ ਧੀਆਂ ਨੂੰ ਵੱਡਾ ਤੋਹਫ਼ਾ : 250 ਰੁਪਏ 'ਚ ਖੁਲ੍ਹੇਗਾ ਖਾਤਾ, ਵਿਆਹ ਤੱਕ ਇਕੱਠੇ ਹੋ ਜਾਣਗੇ 56 ਲੱਖ ਰੁਪਏ!
ਉਡਾਣਾਂ 'ਚ ਤਕਨੀਕੀ ਖਰਾਬੀ ਦੀ ਸਮੱਸਿਆ
ਕਾਂਗਰਸ ਸੰਸਦ ਮੰਜੂ ਸ਼ਰਮਾ ਦੇ ਸਵਾਲ ਦੇ ਜਵਾਬ 'ਚ ਸਰਕਾਰ ਨੇ ਕਿਹਾ ਕਿ 2024 'ਚ ਤਕਨੀਕੀ ਖਰਾਬੀ ਦੀਆਂ ਕੁੱਲ 229 ਘਟਨਾਵਾਂ ਵਾਪਰੀਆਂ। ਇੰਡੀਗੋ ਏਅਰਲਾਈਨ ਦੇ ਜਹਾਜ਼ਾਂ 'ਚ ਸਭ ਤੋਂ ਵੱਧ 105 ਘਟਨਾਵਾਂ ਹੋਈਆਂ। ਏਅਰ ਇੰਡੀਆ ਵਿੱਚ 55 ਅਤੇ ਏਅਰ ਇੰਡੀਆ ਐਕਸਪ੍ਰੈਸ ਵਿੱਚ 20 ਅਜਿਹੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਕਾਰਨ ਜਹਾਜ਼ਾਂ ਦੇ ਸੰਚਾਲਨ ਵਿਚ ਰੁਕਾਵਟਾਂ ਆ ਰਹੀਆਂ ਸਨ। ਕਾਂਗਰਸ ਦੇ ਸੰਸਦ ਮੈਂਬਰ ਕੁਲਦੀਪ ਇੰਦੌਰਾ ਦੇ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਦੇਸ਼ ਵਿੱਚ ਕੁੱਲ 39,649 ਪਾਇਲਟਾਂ ਦੀ ਲੋੜ ਹੈ।
ਇਹ ਵੀ ਪੜ੍ਹੋ : RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ, ਜੇਕਰ ਘਰ 'ਚ ਰੱਖੀ ਕਰੰਸੀ ਤਾਂ...
ਇਹ ਵੀ ਪੜ੍ਹੋ : ਨਿਵੇਸ਼ਕਾਂ ਨੂੰ ਝਟਕਾ, ਕਈ ਬੈਂਕਾਂ ਨੇ FD 'ਤੇ ਮਿਲਣ ਵਾਲੀਆਂ ਵਿਆਜ ਦਰਾਂ 'ਚ ਕੀਤੀ ਕਟੌਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ! ਪਤੀ ਨੇ ਗਲਾ ਵੱਢ ਕੇ ਮਾਰ'ਤੀ ਪਤਨੀ
NEXT STORY