ਜਲੰਧਰ (ਸੁਨੀਲ)–ਦੁਨੀਆ ’ਚ ਮਾਪੇ ਆਪਣੇ ਬੇਟੇ ਦਾ ਵਿਆਹ ਕਰਨ ਲਈ ਸਮੇਂ ਦੀ ਉਡੀਕ ਕਰਦੇ ਹਨ ਅਤੇ ਸਮਾਂ ਆਉਣ ’ਤੇ ਆਪਣੇ ਬੇਟੇ ਲਈ ਚੰਗੀ, ਸੁੰਦਰ ਅਤੇ ਸੁਸ਼ੀਲ ਲੜਕੀ ਲੱਭਦੇ ਹਨ ਤਾਂ ਕਿ ਉਨ੍ਹਾਂ ਦਾ ਬੇਟਾ ਚੰਗੀ ਅਤੇ ਖ਼ੂਬਸੂਰਤ ਜ਼ਿੰਦਗੀ ਬਤੀਤ ਕਰ ਸਕੇ। ਇਸੇ ਮਨਸ਼ਾ ਨਾਲ ਮਾਂ-ਪਿਓ ਆਪਣੇ ਲਈ ਨੂੰਹ ਲੱਭਣ ਵਾਸਤੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਸੰਪਰਕ ਕਰਦੇ ਹਨ। ਇਸ ਦੇ ਨਾਲ ਹੀ ਉਹ ਰਿਸ਼ਤਾ ਕਰਵਾਉਣ ਲਈ ਵਿਚੋਲੇ ਅਤੇ ਮੈਰਿਜ ਬਿਊਰੋ ਵੱਲ ਰੁਖ਼ ਕਰਦੇ ਹਨ ਤਾਂ ਕਿ ਲੜਕੇ ਨੂੰ ਚੰਗੀ ਅਤੇ ਪੜ੍ਹੀ-ਲਿਖੀ ਵਹੁਟੀ ਮਿਲ ਸਕੇ।
ਇਸ ਦੇ ਉਲਟ ਕਈ ਮੈਰਿਜ ਬਿਊਰੋ ਵਾਲੇ ਲੋਕਾਂ ਨੂੰ ਝਾਂਸਾ ਦੇ ਕੇ ਨਸ਼ਾ ਪੀਣ ਅਤੇ ਏਡਜ਼ ਪਾਜ਼ੇਟਿਵ ਲੜਕੀ ਦਾ ਰਿਸ਼ਤਾ ਕਰਵਾਉਂਦੇ ਹਨ ਅਤੇ ਲੱਖਾਂ-ਹਜ਼ਾਰਾਂ ਦੀ ਠੱਗੀ ਮਾਰਨ ਦੇ ਉਦੇਸ਼ ਨਾਲ ਉਨ੍ਹਾਂ ਵੱਲੋਂ ਝੂਠਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਜਦੋਂ ਡੋਲੀ ਜਾਂਦੀ ਹੈ ਤਾਂ ਉਸ ਦੇ ਪਿੱਛੇ ਵਿਚੋਲੇ ਇਕ ਕਾਰ ਭੇਜ ਦਿੰਦੇ ਹਨ ਅਤੇ ਲੜਕੀ ਮੌਕਾ ਪਾ ਕੇ ਡੋਲੀ ਵਾਲੀ ਕਾਰ ਵਿਚੋਂ ਹੇਠਾਂ ਉਤਰ ਕੇ ਵਿਚੋਲੇ ਵੱਲੋਂ ਭੇਜੀ ਗਈ ਕਾਰ ’ਚ ਬੈਠ ਕੇ ਰਫੂਚੱਕਰ ਹੋ ਜਾਂਦੀ ਹੈ। ਇਸ ਨਾਲ ਲੜਕੇ ਵਾਲਿਆਂ ਨੂੰ ਲੱਖਾਂ ਦੇ ਗਹਿਣਿਆਂ ਅਤੇ ਵਿਚੋਲੇ ਨੂੰ ਦਿੱਤੀ ਕਮੀਸ਼ਨ ਦਾ ਜਿੱਥੇ ਚੂਨਾ ਲੱਗ ਜਾਂਦਾ ਹੈ, ਉਥੇ ਹੀ ਉਨ੍ਹਾਂ ਦੀ ਬਦਨਾਮੀ ਵੀ ਹੁੰਦੀ ਹੈ। ਉਥੇ ਹੀ, ਜੇਕਰ ਕੋਈ ਲੜਕਾ ਧਿਰ ਤੋਂ ਪੁਲਸ ਨੂੰ ਸ਼ਿਕਾਇਤ ਦਿੰਦਾ ਹੈ ਤਾਂ ਲੜਕੀ ਵਾਲਿਆਂ ਵੱਲੋਂ ਠੱਗੇ ਲੱਖਾਂ ਰੁਪਈਆਂ ’ਚੋਂ ਕੁਝ ਰਕਮ ਲੜਕਾ ਧਿਰ ਵਾਲਿਆਂ ਨੂੰ ਵਾਪਸ ਦੇ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ’ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਕੰਬਿਆ ਇਹ ਇਲਾਕਾ
ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਲੰਮਾ ਪਿੰਡ ਨੇੜੇ ਦਾ ਹੈ, ਜਿਥੇ ਵਿਚੋਲਣਾਂ ਨੇ ਨਸ਼ੇ ਦਾ ਸੇਵਨ ਕਰਨ ਵਾਲੀ ਇਕ ਔਰਤ, ਜੋ ਏਡਜ਼ ਪਾਜ਼ੇਟਿਵ ਹੈ, ਉਸ ਦਾ ਵਿਆਹ ਹਿਮਾਚਲ ਦੇ ਇਕ ਸ਼ਰੀਫ਼ ਪਰਿਵਾਰ ਦੇ ਲੜਕੇ ਨਾਲ ਕਰਵਾ ਦਿੱਤਾ। ਲੜਕੇ ਪਰਿਵਾਰ ਨੂੰ ਵਿਆਹ ਕੇ ਲਿਆਂਦੀ ਗਈ ਨੂੰਹ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਤਾਂ ਉਕਤ ਔਰਤ ਐੱਚ. ਆਈ. ਵੀ. (ਏਡਜ਼) ਪਾਜ਼ੇਟਿਵ ਨਿਕਲੀ। ਇਸ ਤੋਂ ਬਾਅਦ ਪਰਿਵਾਰ ’ਚ ਖਲਬਲੀ ਮਚ ਗਈ ਅਤੇ ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਵਿਚੋਲਣਾਂ (ਜਿਨ੍ਹਾਂ ’ਚ ਇਕ ਕਰਤਾਰਪੁਰ ਅਤੇ ਇਕ ਲੰਮਾ ਪਿੰਡ ਦੇ ਨੇੜੇ ਰਹਿੰਦੀ ਹੈ) ਨੂੰ ਦਿੱਤੀ ਗਈ।
ਲੜਕਾ ਧਿਰ ਦੀ ਗੱਲ ਸੁਣ ਕੇ ਪਹਿਲਾਂ ਤਾਂ ਵਿਚੋਲਣ ਨੇ ਲੜਕੇ ਵਾਲਿਆਂ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਉਨ੍ਹਾਂ ਦੇ ਡਰਾਉਣ ਦੇ ਬਾਵਜੂਦ ਲੜਕਾ ਧਿਰ ਵਿਆਹ ਕੇ ਲਿਆਂਦੀ ਗਈ ਔਰਤ ਨੂੰ ਵਾਪਸ ਛੱਡਣ ਦੀ ਗੱਲ ਕਹਿਣ ਲੱਗੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਬੇਸ਼ੱਕ ਕੁੜੀ ਨੂੰ ਵਾਪਸ ਭੇਜ ਦਿਓ ਪਰ ਜੋ ਤੁਸੀਂ 1 ਲੱਖ ਰੁਪਈਆ ਅਤੇ ਸੋਨਾ ਕੁੜੀ ਨੂੰ ਪਾਇਆ ਹੈ, ਉਹ ਵਾਪਸ ਨਹੀਂ ਮਿਲੇਗਾ। ਜੇਕਰ ਤੁਸੀਂ ਪੁਲਸ ਜਾਂ ਕਿਸੇ ਹੋਰ ਨੂੰ ਇਸ ਬਾਰੇ ਦੱਸਿਆ ਤਾਂ ਤੁਹਾਡੀ ਖੈਰ ਨਹੀਂ। ਇਹ ਸੁਣਦੇ ਹੀ ਲੜਕਾ ਪਰਿਵਾਰ ਸਵੇਰੇ 10 ਵਜੇ ਲੰਮਾ ਪਿੰਡ ਚੌਕ ਨੇੜੇ ਹਿਮਾਚਲ ਤੋਂ ਆਇਆ ਅਤੇ ਕੁੜੀ ਨੂੰ ਵਿਚੋਲਣਾਂ ਅਤੇ ਇਕ ਨੌਜਵਾਨ ਨੂੰ ਸੌਂਪ ਕੇ ਚਲੇ ਗਏ।
ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਮੰਜ਼ਰ ਵੇਖ ਸਹਿਮੇ ਲੋਕ
ਡਰ ਦੇ ਮਾਰੇ ਨਹੀਂ ਦਿੱਤੀ ਪੁਲਸ ਨੂੰ ਸ਼ਿਕਾਇਤ
ਸੂਤਰ ਦੱਸਦੇ ਹਨ ਕਿ ਵਿਚੋਲਣਾਂ ਅਤੇ ਉਨ੍ਹਾਂ ਦੇ ਇਕ ਸਾਥੀ ਨੇ ਹਿਮਾਚਲ ਤੋਂ ਆਏ ਪਰਿਵਾਰ ਨੂੰ ਸ਼ਿਕਾਇਤ ਦੇਣ ’ਤੇ ਵੇਖ ਲੈਣ ਦੀ ਧਮਕੀ ਦਿੱਤੀ ਸੀ ਤਾਂ ਉਹ ਡਰ ਗਏ, ਜਿਸ ਕਾਰਨ ਉਨ੍ਹਾਂ ਜਲੰਧਰ ’ਚ ਪੁਲਸ ਅਤੇ ਕਿਸੇ ਹੋਰ ਅਧਿਕਾਰੀ ਨੂੰ ਸ਼ਿਕਾਇਤ ਨਹੀਂ ਦਿੱਤੀ ਪਰ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਹਿਮਾਚਲ ’ਚ ਇਨ੍ਹਾਂ ਠੱਗਾਂ ਖਿਲਾਫ ਸ਼ਿਕਾਇਤ ਜ਼ਰੂਰ ਦੇਣਗੇ ਤਾਂ ਕਿ ਕਿਸੇ ਹੋਰ ਸ਼ਰੀਫ ਪਰਿਵਾਰ ਨਾਲ ਕੋਈ ਧੋਖਾ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਚੋਲਣਾਂ ਅਤੇ ਲੜਕੀ ਦੇ ਵਿਆਹ ਦੀਆਂ ਫੋਟੋਆਂ ਵੀ ਹਨ, ਜੋ ਉਹ ਪੁਲਸ ਵਿਭਾਗ ਨੂੰ ਸੌਂਪਣਗੇ।
ਸਭ ਤੋਂ ਵੱਧ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਲੋਕ ਜਾ ਰਹੇ ਠੱਗੇ
ਠੱਗ ਔਰਤਾਂ ਦਾ ਇਕ ਵੱਡਾ ਨੈੱਟਵਰਕ ਹੈ, ਜਿਸ ’ਚ ਔਰਤਾਂ ਅਤੇ ਮਰਦ ਸ਼ਾਮਲ ਹਨ। ਇਨ੍ਹਾਂ ਦਾ ਨੈੱਟਵਰਕ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ’ਚ ਫੈਲਿਆ ਹੋਇਆ ਹੈ। ਬਾਹਰੀ ਵਿਚੋਲਿਆਂ ਨਾਲ ਇਨ੍ਹਾਂ ਠੱਗਾਂ ਦੀ ਕਾਫੀ ਸੈਟਿੰਗ ਹੈ ਅਤੇ ਉਹ ਚੁੰਨੀ ਚੜ੍ਹਾ ਕੇ ਲੜਕੀ ਲਿਜਾਣ ਦੀ ਗੱਲ ਕਰਦੇ ਹਨ ਅਤੇ ਬਾਅਦ ’ਚ ਲੜਕੀ ਦਾ ਤਲਾਕ ਕਰਵਾਉਣ ਲਈ ਮੋਟੀ ਰਕਮ ਮੰਗਦੇ ਹਨ ਅਤੇ ਜਿਥੇ ਵੀ ਸੈਟਿੰਗ ਹੋ ਜਾਵੇ, ਉਥੇ ਲੜਕੀ ਦਾ ਤਲਾਕ ਕਰਵਾ ਕੇ ਲੜਕੇ ਵਾਲਿਆਂ ਤੋਂ ਪੈਸੇ ਠੱਗਦੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਕਬੱਡੀ ਦੇ ਚੋਟੀ ਦੇ ਖਿਡਾਰੀ ਸੁਖਜੀਤ ਟਿੱਬਾ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਸਕੂਲਾਂ ਲਈ ਵੱਡੇ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ, ਦਿੱਤੀ ਪੂਰੀ ਜਾਣਕਾਰੀ
NEXT STORY