ਇੰਟਰਨੈਸ਼ਨਲ ਡੈਸਕ : ਅਮਰੀਕੀ ਸੂਬੇ ਮਿਸ਼ੀਗਨ 'ਚ ਇਕ ਵੱਡਾ ਹਾਦਸਾ ਵਾਪਰਿਆ। ਦਰਅਸਲ, ਇੱਥੇ ਏਅਰ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਕ ਵਿੰਟੇਜ ਲੜਾਕੂ ਜਹਾਜ਼ ਨੂੰ ਅਚਾਨਕ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਏਅਰ ਸ਼ੋਅ ਦੌਰਾਨ ਜਹਾਜ਼ ਲਹਿਰਾਉਂਦਾ ਹੋਇਆ ਅੱਗੇ ਵਧਦਾ ਹੈ ਤਾਂ ਇਕ ਅਪਾਰਟਮੈਂਟ ਕੰਪਲੈਕਸ ਨੇੜੇ ਅਚਾਨਕ ਜ਼ੋਰਦਾਰ ਧਮਾਕੇ ਤੋਂ ਬਾਅਦ ਇਸ 'ਚ ਅੱਗ ਲੱਗ ਜਾਂਦੀ ਹੈ ਤੇ ਧੂੰਏਂ ਦੇ ਬੱਦਲ ਛਾ ਜਾਂਦੇ ਹਨ। ਹਾਲਾਂਕਿ, ਇਸ ਜੈੱਟ ਵਿੱਚ ਬੈਠੇ ਲੋਕ ਪੈਰਾਸ਼ੂਟ ਰਾਹੀਂ ਸੁਰੱਖਿਅਤ ਬਾਹਰ ਨਿਕਲ ਗਏ।
ਇਹ ਵੀ ਪੜ੍ਹੋ : ਇਥੋਪੀਆ ਨੇ ਅਸ਼ਾਂਤ ਅਮਹਾਰਾ ਖੇਤਰ 'ਚ ਕੀਤਾ ਘਾਤਕ ਹਵਾਈ ਹਮਲਾ, 26 ਲੋਕਾਂ ਦੀ ਮੌਤ, 55 ਤੋਂ ਵੱਧ ਜ਼ਖ਼ਮੀ
ਵੇਨ ਕਾਊਂਟੀ ਏਅਰਪੋਰਟ ਦੇ ਬੁਲਾਰੇ ਰੈਂਡੀ ਵਿੰਬਲੇ ਦੇ ਦੱਸਣ ਮੁਤਾਬਕ ਇਹ ਮਿਗ ਸੋਵੀਅਤ ਦੇ ਸਮੇਂ ਦਾ ਸੀ। ਮਿਗ-23 'ਚ ਇਕੱਠੇ ਬੈਠੇ ਯਾਤਰੀਆਂ ਅਤੇ ਪਾਇਲਟ ਨੂੰ ਹੇਠਾਂ ਆਉਣ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਹਾਜ਼ ਵਿੱਚ ਸਵਾਰ 2 ਯਾਤਰੀ ਪੈਰਾਸ਼ੂਟ ਰਾਹੀਂ ਬੇਲੇਵਿਲ ਝੀਲ ਵਿੱਚ ਸੁਰੱਖਿਅਤ ਉੱਤਰੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਥੋਪੀਆ ਨੇ ਅਸ਼ਾਂਤ ਅਮਹਾਰਾ ਖੇਤਰ 'ਚ ਕੀਤਾ ਘਾਤਕ ਹਵਾਈ ਹਮਲਾ, 26 ਲੋਕਾਂ ਦੀ ਮੌਤ, 55 ਤੋਂ ਵੱਧ ਜ਼ਖ਼ਮੀ
NEXT STORY