ਮੈਲਬੌਰਨ (ਜ. ਬ.)-‘‘ਭਾਰਤ ਨੂੰ ਵਿਸ਼ਵ ਦੇ ਸਿਖਰ ’ਤੇ ਲਿਜਾਣ ਲਈ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ’ਚ ਇਕ ਮਹਾਨ ਨੇਤਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਇਕ ਇਤਿਹਾਸਕ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ, ਜਿਨ੍ਹਾਂ ਨੇ ਆਮ ਆਦਮੀ ਦੇ ਜੀਵਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹਰ ਭਾਰਤੀ ਦੀ ਭਲਾਈ ਅਤੇ ਕਲਿਆਣ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ।’’ ਇਹ ਸ਼ਬਦ ਵਿਦੇਸ਼ ਮਾਮਲਿਆਂ ਅਤੇ ਸੱਭਿਆਚਾਰ ਬਾਰੇ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਭਾਈਚਾਰੇ, ਸਦਭਾਵਨਾ ਅਤੇ ਸਮੂਹਿਕ ਤਰੱਕੀ ਨੂੰ ਸਮਰਪਿਤ ਐੱਨ. ਆਈ. ਡੀ. ਫਾਊਂਡੇਸ਼ਨ ਵੱਲੋਂ ਕਰਵਾਏ ਗਏ ‘ਵਿਸ਼ਵ ਸਦਭਾਵਨਾ’ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੌਰਾਨ ਕਹੇ। ਇਸ ਦੌਰਾਨ ਮਾਨਯੋਗ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਬਤੌਰ ਮੁੱਖ ਮਹਿਮਾਨ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲਿਖੀਆਂ ਦੋ ਕਿਤਾਬਾਂ ਦੀ ਘੁੰਢ ਚੁਕਾਈ ਕੀਤੀ।
ਅਮਰੀਕਾ ’ਚ ਪ੍ਰਸਿੱਧ ਓਨਕੋਲੋਜਿਸਟ ਡਾ. ਭਰਤ ਬਰਾਈ ਦੀ ਦੂਜੀ ਕਿਤਾਬ, ‘ਮੋਦੀ@20 : ਡ੍ਰੀਮਜ਼ ਮੀਟ ਡਿਲਿਵਰੀ’, ਬੁੱਧੀਜੀਵੀਆਂ ਅਤੇ ਡੋਮੇਨ ਮਾਹਰਾਂ ਦੁਆਰਾ ਲਿਖੇ ਗਏ ਕੁਝ ਅਧਿਆਵਾਂ ਦਾ ਸੰਗ੍ਰਹਿ ਹੈ, ਜੋ ਪਿਛਲੇ 20 ਸਾਲਾਂ ’ਚ ਗੁਜਰਾਤ ’ਚ ਇਕ ਵਿਲੱਖਣ ਸ਼ਾਸਨ ਮਾਡਲ ਅਤੇ ਪੂਰੇ ਦੇਸ਼ ’ਚ ਬੇਮਿਸਾਲ ਤਬਦੀਲੀ ਨੂੰ ਉਜਾਗਰ ਕਰਦੀ ਹੈ। ਭਾਰਤ-ਆਸਟ੍ਰੇਲੀਆ ਭਾਈਵਾਲੀ ਨੂੰ ਉਭਾਰਦਿਆਂ ਸ਼੍ਰੀਮਤੀ ਲੇਖੀ ਨੇ ਕਿਹਾ, ‘‘ਭਾਰਤ ਨੂੰ ਹਰ ਵਾਰ ਬਦਲਾਅ ਦੀ ਲੋੜ ਰਹੀ ਹੈ ਅਤੇ ਜੇਕਰ ਤੁਸੀਂ ਇਤਿਹਾਸ ਦਾ ਵਿਸ਼ਲੇਸ਼ਣ ਕਰੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਰ ਮਹਾਨ ਵਿਅਕਤੀ ਆਪਣੇ ਨਾਲ ਜ਼ਰੂਰੀ ਬਦਲਾਅ ਲਿਆਇਆ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਮਰਾਠਾ ਰਾਣੀ ਅਹਿਲਿਆ ਬਾਈ ਹੋਲਕਰ ਤੋਂ ਬਾਅਦ ਜੇਕਰ ਕੋਈ ਇੰਨਾ ਵੱਡਾ ਬਦਲਾਅ ਲਿਆਉਣ ਦੇ ਸਮਰੱਥ ਹੈ ਤਾਂ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਹ ਇਸ ਨੂੰ ਸਹੀ ਸਾਬਤ ਕਰ ਰਹੇ ਹਨ।
ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਜਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ 15 ਹੋਰ ਭਾਸ਼ਾਵਾਂ ’ਚ ਅਨੁਵਾਦ ਕਰਨਾ ਹੋਵੇ ਜਾਂ ਪਾਕਿਸਤਾਨ ’ਚ ਸਿੱਖ ਵਿਰਸੇ ਦੀ ਸੁਰੱਖਿਆ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ’ਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ, ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨੇ ਸਿਆਸਤ ਤੋਂ ਉਪਰ ਉਠ ਕੇ ਸਿੱਖਾਂ ਲਈ ਕੰਮ ਕੀਤਾ ਹੈ।
ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਸਟ੍ਰੇਲੀਆ ਵਿਚ ਨਾ ਸਿਰਫ ਵਿਦੇਸ਼ੀ ਭਾਰਤੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਸਗੋਂ ਦੋਵਾਂ ਭਾਈਚਾਰਿਆਂ ਵਿਚ ਸਬੰਧ ਵੀ ਪਹਿਲਾਂ ਨਾਲੋਂ ਮਜ਼ਬੂਤ ਹੋਏ ਹਨ। ਇਸ ਮੌਕੇ ਬੋਲਦਿਆਂ ਆਸਟ੍ਰੇਲੀਆ ਦੇ ਸੰਸਦ ਮੈਂਬਰ ਜੂਲੀਅਨ ਹਿੱਲ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਯੋਗਦਾਨ ਤੋਂ ਬਿਨਾਂ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦੀ ਕਲਪਨਾ ਕਰਨਾ ਅਸੰਭਵ ਹੈ।
ਪੰਜਾਬਣ ਮਨਦੀਪ ਕੌਰ ਦੀ ਖ਼ੁਦਕੁਸ਼ੀ ਨੂੰ ਲੈ ਕੇ ਭਾਰਤੀ ਦੂਤਘਰ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਗੱਲ
NEXT STORY