ਕਾਠਮੰਡੂ - ਨੇਪਾਲ ਵਿਚ ਜਾਰੀ ਸਿਆਸੀ ਗੜਬੜ ਵਿਚਾਲੇ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਇਕ ਵਿਧਾਇਕ ਨੇ ਕਾਰਜਵਾਹਕ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਬਾਗਮਤੀ ਸੂਬੇ ਦੇ ਵਿਧਾਇਕ ਨਰੋਤੱਮ ਵੈਦ ਨੇ ਕੈਬਨਿਟ ਦੇ ਹਾਲੀਆ ਵਿਸਤਾਰ ਅਤੇ ਅਸੰਵੈਧਾਨਿਕ ਕਦਮਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨੇਪਾਲ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਓਲੀ ਸੱਤਾ ਵਿਚ ਬਣੇ ਰਹਿਣ ਅਤੇ ਆਪਣੀ ਕੁਰਸੀ ਬਚਾਉਣ ਲਈ ਰਾਜ ਦੇ ਹਰ ਪਹਿਲੂ ਨਾਲ ਸਮਝੌਤਾ ਕਰ ਰਹੇ ਹਨ, ਜੇਕਰ ਅਸੀਂ ਉਨ੍ਹਾਂ ਨੂੰ ਛੱਡ ਦੇਵਾਂਗੇ ਤਾਂ ਦੇਸ਼ ਦਾ ਪਤਨ ਹੋ ਜਾਏਗਾ।
ਇਹ ਵੀ ਪੜ੍ਹੋ- ਖੁਸ਼ਖ਼ਬਰੀ: ਜਲਦ ਆਵੇਗੀ ਬੱਚਿਆਂ ਲਈ ਸਪੂਤਨਿਕ-ਵੀ ਦੀ ਨੇਜ਼ਲ ਸਪ੍ਰੇ ਵੈਕਸੀਨ, ਪ੍ਰੀਖਣ ਸ਼ੁਰੂ
ਮਹਾਤਮਾ ਗਾਂਧੀ ਦੇ ਹੱਤਿਆਰਾ ਨਾਥੂਰਾਮ ਗੋਡਸੇ ਦਾ ਜ਼ਿਕਰ ਕਰਦੇ ਹੋਏ ਵੈਦ ਨੇ ਦੇਸ਼ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਤਿਆਰ ਨਹੀਂ ਹੈ ਤਾਂ ਉਹ ਇਸ ਕੰਮ ਨੂੰ ਕਰਨਗੇ। ਬਾਗਮਤੀ ਸੂਬਾ ਵਿਧਾਨਸਭਾ ਵਿਚ ਸੂਬਾਈ ਵਿਧਾਇਕ ਦੇ ਬਿਆਨ ’ਤੇ ਪਾਰਟੀ ਦੇ ਨਾਲ-ਨਾਲ ਸੀ. ਪੀ. ਐੱਨ.-ਯੂ. ਐੱਮ. ਐੱਲ. (ਕੇ. ਪੀ. ਓਲੀ ਦੀ ਅਗਵਾਈ ਵਾਲੇ ਗੁੱਟ) ਨੇ ਵੀ ਤਿੱਖੀ ਆਲੋਚਨਾ ਕੀਤੀ। ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ੋਪ੍ਰਕਾਸ਼ ਸ਼ਰਮਾ ਨੇ ਵੈਦ ਨੂੰ ਆਪਣਾ ਬਿਆਨ ਵਾਪਸ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਤੁਸੀਂ ਰੋਡ ’ਤੇ ਹੋ ਜਾਂ ਸੰਸਦ ’ਚ ਕਿਸੇ ਨੂੰ ਵੀ ਆਪਣਾ ਆਪਾ ਨਹੀਂ ਗੁਵਾਉਣਾ ਚਾਹੀਦਾ। ਪਾਰਟੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੀਤੀਆਂ ਗਈਆਂ ਗਲਤੀਆਂ ’ਤੇ ਪਰਦਾ ਨਹੀਂ ਪਾਏਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਉਈਗਰਾਂ ਦਾ ਸ਼ੋਸ਼ਣ ਕਰਨ ਵਾਲੇ ਚੀਨ ਨੂੰ ਕੌਮਾਂਤਰੀ ਮੋਰਚੇ ’ਤੇ ਘੇਰੇਗਾ ਅਮਰੀਕਾ
NEXT STORY