ਵਾਰਸਾ-ਪੋਲੈਂਡ ਦੇ ਹਥਿਆਰਬੰਦ ਬਲਾਂ ਨੇ ਐਤਵਾਰ ਨੂੰ ਕਿਹਾ ਕਿ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਫੌਜੀਆਂ ਨੂੰ ਹਿੱਸੇਦਾਰੀ ਵਾਲਾ ਫੌਜੀ ਅਭਿਆਸ ਸ਼ੁਰੂ ਹੋ ਗਿਆ ਹੈ। ਇਹ ਨਿਯਮਤ ਅਭਿਆਸ ਦਾ ਹਿੱਸਾ ਹੈ ਜਿਸ ਦਾ ਟੀਚਾ ਪੂਰੀ ਯੂਰਪ 'ਚ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ ਪਰ ਇਸ ਸਾਲ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਸਮੇਂ ਇਸ ਦਾ ਆਯੋਜਨ ਹੋ ਰਿਹਾ ਹੈ। ਇਨ੍ਹਾਂ ਹਾਲਾਤ ਦੇ ਚੱਲਦੇ ਪੋਲੈਂਡ ਦੀ ਫੌਜ ਨੇ ਆਉਣ ਵਾਲੇ ਹਫ਼ਤਿਆਂ 'ਚ ਦੇਸ਼ 'ਚੋਂ ਹੋ ਕੇ ਲੰਘਣ ਵਾਲੇ ਫੌਜੀ ਵਾਹਨਾਂ ਦੇ ਕਾਫ਼ਲੇ ਦੀਆਂ ਤਸਵੀਰਾਂ ਜਾਂ ਸੂਚਨਾ ਪ੍ਰਸਾਰਿਤ ਨਾ ਕਰਨ ਦੀ ਲੋਕਾਂ ਨੂੰ ਐਤਵਾਰ ਨੂੰ ਅਪੀਲ ਕੀਤੀ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਵੱਲੋਂ TSPL ਨੂੰ ਸਾਰੀਆਂ ਯੂਨਿਟਾਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
ਬਿਆਨ 'ਚ ਕਿਹਾ ਗਿਆ ਹੈ ਕਿ ਇਹ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਕੋਈ ਵੀ ਲਾਪਰਵਾਹ ਗਤੀਵਿਧੀ ਗਠਜੋੜ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਖਤਰਿਆਂ ਤੋਂ ਸਾਵਧਾਨ ਰਹੋ। ਪੋਲੈਂਡ ਦੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ 20 ਤੋਂ ਜ਼ਿਆਦਾ ਦੇਸ਼ਾਂ ਤੋਂ 18000 ਫੌਜੀ 'ਡਿਫੈਂਡਰ ਯੂਰਪ 2022' ਅਤੇ 'ਸਵਿਫਟ ਰਿਸਪਾਂਸ 2022' ਅਭਿਆਸਾਂ 'ਚ ਹਿੱਸਾ ਲੈ ਰਹੇ ਹਨ ਜੋ ਪੋਲੈਂਡ ਅਤੇ 8 ਦੇਸ਼ਾਂ 'ਚ ਆਯੋਜਿਤ ਹੋ ਰਹੇ ਹਨ।
ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਪਾਰਟੀ ਦੇ ਸਮਰਥਕਾਂ ਨੂੰ ਪ੍ਰਦਰਸ਼ਨ ਲਈ ਤਿਆਰ ਰਹਿਣ ਨੂੰ ਕਿਹਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪੁਤਿਨ 'ਕੈਂਸਰ' ਦੀ ਸਰਜਰੀ ਲਈ ਤਿਆਰ, ਸਾਬਕਾ ਕੇਜੀਬੀ ਮੁਖੀ ਨੂੰ ਸੌਂਪਣਗੇ ਅਸਥਾਈ ਤੌਰ 'ਤੇ ਸੱਤਾ
NEXT STORY