ਵਾਰਸਾ (ਭਾਸ਼ਾ) : ਅਫ਼ਗਾਨਿਸਤਾਨ ਵਿਚ ਨਾਟੋ ਲਈ ਕੰਮ ਕਰਨ ਵਾਲੇ ਅਫ਼ਗਾਨਿਸਤਾਨ ਦੇ 500 ਲੋਕਾਂ ਨੂੰ ਅਸਥਾਈ ਤੌਰ ’ਤੇ ਪੋਲੈਂਡ ਆਪਣੇ ਇੱਥੇ ਰੱਖੇਗਾ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਇਨ੍ਹਾਂ ਲੋਕਾਂ ਨੂੰ ਉਥੋਂ ਕੱਢਿਆ ਗਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਸਰਕਾਰੀ ਅਧਿਕਾਰੀ ਮਾਈਕਲ ਦੋਰੇਕਜਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫ਼ਗਾਨਿਸਤਾਨ ਦੇ ਇਹ ਲੋਕ ਦੂਜੇ ਦੇਸ਼ਾਂ ਵਿਚ ਜਾਣ ਤੋਂ ਪਹਿਲਾਂ 3 ਮਹੀਨੇ ਤੱਕ ਇੱਥੇ ਰਹਿਣਗੇ। ਆਪਣੀ ਇੱਛਾ ਮੁਤਾਬਕ 50 ਲੋਕ ਪੋਲੈਂਡ ਵਿਚ ਵਸਣ ਦੇ ਪਾਤਰ ਹੋਣਗੇ। ਹਾਲਾਂਕਿ ਯੂਰਪ ਵਿਚ ਪੋਲੈਂਡ ਪ੍ਰਵਾਸੀਆਂ ਲਈ ਪ੍ਰਸਿੱਧ ਸਥਾਨ ਨਹੀਂ ਹੈ।
ਪੋਲੈਂਡ ਦੇ ਪ੍ਰਧਾਨ ਮੰਤਰੀ ਐਮ. ਮੋਰਵਿਏਕੀ ਦੇ ਵਿਸ਼ਵਾਸਪਾਤਰ ਦੋਰੇਕਜਿਕ ਨੇ ਇਕ ਰੇਡੀਓ ਨੂੰ ਕਿਹਾ ਕਿ 250 ਲੋਕਾਂ ਦਾ ਪਹਿਲਾ ਸਮੂਹ ਸ਼ੁੱਕਰਵਾਰ ਨੂੰ ਜਰਮਨੀ ਤੋਂ ਇੱਥੇ ਪਹੁੰਚੇਗਾ। ਇਸ ਤੋਂ ਇਲਾਵਾ ਪੋਲੈਂਡ ਨੇ 1300 ਲੋਕਾਂ ਨੂੰ ਕਾਬੁਲ ’ਚੋਂ ਕੱਢਿਆ ਹੈ, ਇਨ੍ਹਾਂ ਵਿਚੋਂ ਜ਼ਿਆਦਾਤਰ ਅਫ਼ਗਾਨਿਸਤਾਨ ਦੇ ਲੋਕ ਹਨ, ਜੋ ਪੋਲੈਂਡ ਦੀ ਫ਼ੌਜ ਅਤੇ ਕੂਟਨੀਤਕ ਮਿਸ਼ਨ ਲਈ ਕੰਮ ਕਰਦੇ ਸਨ।
ਭਿਆਨਕ ਕੁਦਰਤੀ ਆਫ਼ਤਾਂ ’ਚ ਘਿਰਿਆ ਅਮਰੀਕਾ, ਬਾਈਡੇਨ ਬੋਲੇ-ਸਾਨੂੰ ਰਹਿਣਾ ਪਵੇਗਾ ਤਿਆਰ
NEXT STORY