ਇੰਟਰਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਸ ਹਫ਼ਤੇ ਦੇਸ਼ ’ਚ ਆਈਆਂ ਅਨੇਕਾਂ ਭਿਆਨਕ ਕੁਦਰਤੀ ਆਫ਼ਤਾਂ ਨੂੰ ਲੈ ਕੇ ਵੀਰਵਾਰ ਵ੍ਹਾਈਟ ਹਾਊਸ ’ਚ ਭਾਸ਼ਣ ਦਿੱਤਾ। ਬਾਈਡੇਨ ਨੇ ਕਿਹਾ ਕਿ ਦੇਸ਼ ਤੁਹਾਡੀ ਮਦਦ ਲਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਦੇਸ਼ ਨੂੰ ਗੰਭੀਰ ਤੂਫਾਨਾਂ, ਹੜ੍ਹਾਂ ਅਤੇ ਜੰਗਲਾਂ ਦੀ ਅੱਗ ਨਾਲ ਨਜਿੱਠਣ ਅਤੇ ਜਲਵਾਯੂ ਤਬਦੀਲੀ ਦਾ ਸਾਹਮਣਾ ਕਰਨ ’ਚ ਸਹਾਇਤਾ ਕਰਨ ਲਈ ਇੱਕ ਵਿਸ਼ਾਲ ਜਨਤਕ ਸੰਕਲਪ ਦੀ ਵੀ ਮੰਗ ਕੀਤੀ। ਬਾਈਡੇਨ ਸ਼ੁੱਕਰਵਾਰ ਤੂਫ਼ਾਨ ਪ੍ਰਭਾਵਿਤ ਲੁਸਿਆਨਾ ਪਹੁੰਚੇ।
ਜੋ ਬਾਈਡੇਨ ਤੋਂ ਪਹਿਲਾਂ ਦੇ ਰਾਸ਼ਟਰਪਤੀ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਥਾਵਾਂ ਦਾ ਦੌਰਾ ਕਰਦੇ ਰਹੇ ਹਨ। ਉਨ੍ਹਾਂ ਲਈ ਇਹ ਆਪਣਾਪਣ ਦਿਖਾਉਣ ਅਤੇ ਇਸ ਤਰ੍ਹਾਂ ਨਾਲ ਮਦਦ ਕਰਨ ਦਾ ਤਰੀਕਾ ਹੁੰਦਾ ਹੈ, ਜਿਸ ਨੂੰ ਵ੍ਹਾਈਟ ਹਾਊਸ ਦੀ ਲੀਡਰਸ਼ਿਪ ਬਾਰੇ ਲੋਕਾਂ ਦਾ ਨਜ਼ਰੀਆ ਰੂਪ ਲੈਂਦਾ ਹੈ। ਬਾਈਡੇਨ ਲੁਸਿਆਨਾ ਦੇ ਡੈਮੋਕ੍ਰੇਟਿਕ ਪਾਰਟੀ ਗਵਰਨਰ ਜੌਨ ਬੇਲ ਐਡਵਰਡਜ਼ ਨਾਲ ਮੁਲਾਕਾਤ ਕਰਨ ਵਾਲੇ ਹਨ, ਉਹ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਹੜ੍ਹ ਪ੍ਰਭਾਵਿਤ ਲਾਪਲੇਸ ਦਾ ਦੌਰਾ ਕਰਨਗੇ। ਉਹ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਰ ਖੇਤਰਾਂ ਦਾ ਵੀ ਹਵਾਈ ਦੌਰਾ ਕਰਨਗੇ।
EU ਅਤੇ ਐਸਟ੍ਰਾਜ਼ੇਨੇਕਾ ਵਿਚਾਲੇ ‘ਵੈਕਸੀਨ ਵਿਵਾਦ’ ਹੋਇਆ ਖ਼ਤਮ
NEXT STORY