ਕਾਬੁਲ,(ਭਾਸ਼ਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲ ਭੱਜਣ ਵਾਲੇ ਇਕ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ। ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਸ ਦੇ ਬੁਲਾਰੇ ਹਸ਼ਮਤ ਸਟੇਨਕਜਾਈ ਨੇ ਦੱਸਿਆ ਕਿ ਕਾਬੁਲ ਦੇ ਮੁੱਖ ਵਪਾਰਕ ਇਲਾਕੇ ਸ਼ੇਰ-ਏ-ਨੋ ਪਾਰਕ 'ਚ ਪ੍ਰਦਰਸ਼ਨਕਾਰੀਆਂ ਕੋਲ ਪੁੱਜਣ ਦੀ ਕੋਸ਼ਿਸ਼ ਕਰ ਰਹੇ ਇਕ ਸ਼ੱਕੀ ਨੂੰ ਪੁਲਸ ਨੇ ਰੁਕਣ ਲਈ ਚਿਤਾਵਨੀ ਦਿੱਤੀ ਪਰ ਉਹ ਨਹੀਂ ਰੁਕਿਆ ਤਾਂ ਪੁਲਸ ਨੇ ਸਖਤ ਕਦਮ ਚੁੱਕਦਿਆਂ ਸ਼ੱਕੀ ਨੂੰ ਗੋਲੀ ਮਾਰ ਦਿੱਤੀ।
ਪੁਲਸ ਨੇ ਦੱਸਿਆ ਕਿ ਉਸ ਨੂੰ ਫੜ ਲਿਆ ਗਿਆ ਸੀ ਪਰ ਜ਼ਖਮੀ ਹੋਣ ਕਰਕੇ ਉਸ ਦੀ ਮੌਤ ਹੋ ਗਈ। ਉਸ ਦਾ ਸਪੱਸ਼ਟ ਨਿਸ਼ਾਨਾ ਪ੍ਰਦਰਸ਼ਨਕਾਰੀ ਸਨ। ਪ੍ਰਦਰਸ਼ਨਕਾਰੀ ਦੇਸ਼ 'ਚੋਂ ਕੱਢੇ ਗਏ ਰਾਸ਼ਟਰਪਤੀ ਅਬਦੁਲ ਰਾਸ਼ੀਦ ਦੋਸਤਮ ਨੂੰ ਤੁਰਕੀ ਤੋਂ ਅਫਗਾਨਿਸਤਾਨ ਵਾਪਸ ਜਾਣ ਦੀ ਮੰਗ ਕਰ ਰਹੇ ਸਨ। ਜੇਕਰ ਪੁਲਸ ਸਮੇਂ 'ਤੇ ਸਖਤ ਕਦਮ ਨਾ ਚੁੱਕਦੀ ਤਾਂ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਸੀ।
ਜਾਪਾਨ : ਹੜ੍ਹ ਮਗਰੋਂ ਹੁਣ ਜ਼ਬਰਦਸਤ ਲੂ ਨੇ ਕੀਤਾ ਰਾਹਤ ਕੰਮ ਪ੍ਰਭਾਵਿਤ
NEXT STORY