ਸ਼ਿਕਾਗੋ- ਗੈਰ-ਗੋਰੇ ਜਕੈਬ ਬਲੈਕ 'ਤੇ ਪੁਲਸ ਵਲੋਂ ਗੋਲੀਬਾਰੀ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਹਾਲਾਤ ਨੂੰ ਦੇਖਦੇ ਹੋਏ ਵਿਸਕੋਂਸਿਨ ਗਵਰਨਰ ਟੋਨੀ ਐਵਰਸ ਨੇ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਜੈਕਬ ਬਲੈਕ ਦਾ ਪਰਿਵਾਰ ਕੇਨੋਸ਼ਾ ਪੁਲਸ ਵਿਭਾਗ ਖਿਲਾਫ ਮਾਮਲਾ ਦਰਜ ਕਰਵਾਉਣ ਵਾਲਾ ਹੈ ਇਹ ਜਾਣਕਾਰੀ ਪਰਿਵਾਰ ਦੇ ਵਕੀਲ ਨੇ ਦਿੱਤੀ ਹੈ ਬਲੈਕ 'ਤੇ ਪੁਲਸ ਨੇ 7 ਗੋਲੀਆਂ ਦਾਗੀਆਂ ਸਨ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿਕਾਨਸਿਨ ਵਿਚ ਲਗਾਤਾਰ ਤੀਜੇ ਦਿਨ ਹਿੰਸਕ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਸਰਕਾਰੀ ਇਮਾਰਤਾਂ ਵਿਚ ਵੀ ਭੰਨ੍ਹ-ਤੋੜ ਕੀਤੀ।
ਇਸ ਤੋਂ ਪਹਿਲਾਂ ਮਈ ਵਿਚ ਮਿਨੀਸੋਟਾ ਵਿਚ ਇਕ ਗੈਰ-ਗੋਰੇ ਨੌਜਵਾਨ ਜਾਰਜ ਫਲਾਈਡ ਦੇ ਕਤਲ ਦੇ ਬਾਅਦ ਵੀ ਪੂਰੇ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਹੋਏ ਸਨ।
ਪਾਕਿ ਫੌਜ ਦੇ ਦਬਾਅ ਦਾ ਅਸਰ : ਕਸ਼ਮੀਰ ਸਬੰਧੀ ਸਾਊਦੀ ਨੂੰ ਦਿੱਤੀ ਧਮਕੀ ਤੋਂ ਪਲਟੇ ਕੁਰੈਸ਼ੀ
NEXT STORY