ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਖੇ ਆਕਲੈਂਡ ਕਾਊਂਟੀ ਵਿਚ ਉਚ ਸ਼੍ਰੇਣੀ ਦੇ ਘਰਾਂ ਵਿਚ ਚੋਰੀਆਂ ਵਿਚ ਵਾਧਾ ਹੋਇਆ ਹੈ। ਹਾਲ ਦੇ ਮਹੀਨਿਆਂ ਵਿਚ ਇਸ ਸਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਸ ਮਗਰੋਂ ਪੁਲਸ ਨੇ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਨੇ ਇਨ੍ਹਾਂ ਚੋਰੀਆਂ ਪਿੱਛੇ ਪ੍ਰਵਾਸੀ ਡਕੈਤੀ ਦਸਤੇ ਸ਼ਾਮਲ ਹੋਣ ਦਾ ਖਦਸ਼ਾ ਜਤਾਇਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮੈਲਬੌਰਨ 'ਚ ਬੁਸ਼ਫਾਇਰ ਘਰਾਂ ਦੇ ਨੇੜੇ ਪਹੁੰਚੀ, ਲੋਕਾਂ ਲਈ ਚਿਤਾਵਨੀ ਜਾਰੀ
ਇਕ ਸਮਾਚਾਰ ਏਜੰਸੀ ਮੁਤਾਬਕ ਆਕਲੈਂਡ ਕਾਊਂਟੀ ਦੇ ਸ਼ੈਰਿਫ ਨੇ ਇਕ ਬਿਆਨ ਵਿਚ ਕਿਹਾ,"ਜ਼ਿਆਦਤਰ ਚੋਰ ਸਮੂਹਾਂ ਵਿਚ ਆਉਂਦੇ ਹਨ ਅਤੇ ਉਹ ਬੈਕਪੈਕ ਵਾਲੀਆਂ ਟੀਮਾਂ ਵਿੱਚ ਆਉਂਦੇ ਹਨ। ਹਰੇਕ ਬੈਕਪੈਕ ਵਿੱਚ ਇੱਕ ਵੱਖਰਾ ਟੂਲਸੈੱਟ ਹੁੰਦਾ ਹੈ। ਉਹ ਯੋਜਨਾਬੱਧ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੰਦੇ ਹਨ। ਜੇਕਰ ਤੁਹਾਡੇ ਕੋਲ ਅਲਾਰਮ ਹੈ ਤਾਂ ਇਸਦੀ ਵਰਤੋਂ ਕਰੋ, ਆਪਣੀਆਂ ਡਿਵਾਈਸਾਂ ਨੂੰ ਹਾਰਡਵਾਇਰ ਕਰਨ ਦੀ ਕੋਸ਼ਿਸ਼ ਕਰੋ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬੀ ਜੋੜੇ ਨੇ ਅਮਰੀਕਾ ’ਚ ਕਰਵਾਈ ਬੱਲੇ-ਬੱਲੇ, 42.2 ਕਿਲੋਮੀਟਰ ਦੀ ਮੈਰਾਥਨ 'ਚ ਰੌਸ਼ਨ ਕੀਤਾ ਨਾਮ
NEXT STORY