ਵੈਟੀਕਨ ਸਿਟੀ (ਭਾਸ਼ਾ)— ਪੋਪ ਫਰਾਂਸਿਸ ਨੇ ਕ੍ਰਿਸਮਸ 'ਤੇ ਦੁਨੀਆ ਦੀ 1.30 ਅਰਬ ਕੈਥੋਲਿਕ ਆਬਾਦੀ ਨੂੰ ਸ਼ਰਣਾਰਥੀਆਂ ਦੇ ਹਾਲਾਤ ਨੂੰ ਨਜ਼ਰਅੰਦਾਜ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਖੂਨ-ਖਰਾਬਾ ਪਸੰਦ ਕਰਨ ਵਾਲੇ ਨੇਤਾਵਾਂ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਆਪਣੀ ਸਰਜਮੀਂ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਲੱਖਾਂ ਲੋਕ ਆਪਣੇ ਪਿਆਰਿਆਂ ਅਤੇ ਆਪਣੀ ਧਰਤੀ ਛੱਡ ਕੇ ਖੁਦ ਦੂਰ ਨਹੀਂ ਗਏ ਸਗੋਂ ਕਿ ਉਨ੍ਹਾਂ ਨੂੰ ਦੌੜਾਇਆ ਗਿਆ।
81 ਸਾਲਾ ਪੋਪ ਨੇ ਕ੍ਰਿਸਮਸ ਦੇ ਮੌਕੇ 'ਤੇ ਕਿਹਾ ਕਿ ਕਈ ਸਾਰੇ ਮੌਜੂਦਾ ਸ਼ਰਣਾਰਥੀ ਸੰਕਟ ਵਿਚ ਘਿਰੇ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਨੇਤਾਵਾਂ ਦੀ ਵਜ੍ਹਾ ਤੋਂ ਦੌੜਨਾ ਪਿਆ। ਉਹ ਆਪਣੀ ਸੱਤਾ ਕਾਇਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਮਾਸੂਮਾਂ ਦਾ ਖੂਨ ਵਹਾਉਣ ਤੋਂ ਵੀ ਗੁਰੇਜ਼ ਨਹੀਂ ਹੈ। ਪੋਪ ਨੇ 'ਉਮੀਦ' ਦੀ ਅਪੀਲ ਅਜਿਹੇ ਸਮੇਂ ਵਿਚ ਕੀਤੀ ਹੈ, ਜਦੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਦੇ ਅਮਰੀਕਾ ਦੇ ਕਦਮ ਨਾਲ ਤਣਾਅ ਬਣਿਆ ਹੋਇਆ ਹੈ।
ਕ੍ਰਿਸਮਸ ਦੀ ਪ੍ਰਾਰਥਨਾ 'ਚ ਸ਼ਾਮਲ ਹੋਣ ਜਾ ਰਹੇ 20 ਲੋਕਾਂ ਦੀ ਮੌਤ
NEXT STORY