ਲੇਸਬੋਸ (ਭਾਸ਼ਾ): ਪੋਪ ਫ੍ਰਾਂਸਿਸ ਨੇ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੀ ਸਮੱਸਿਆ ਨਾਲ ਨਜਿੱਠਣ ਵਿਚ ਕਥਿਤ ਨਾਕਾਮੀ ਲਈ ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਦੀ ਆਲੋਚਨਾ ਕੀਤੀ ਹੈ। ਪੋਪ ਫ੍ਰਾਂਸਿਸ (84) ਐਤਵਾਰ ਨੂੰ ਯੂਨਾਨ ਦੇ ਲੇਸਬੋਸ ਟਾਪੂ 'ਤੇ ਪਹੁੰਚੇ, ਜਿੱਥੇ ਉਹ ਲਗਭਗ ਦੋ ਘੰਟੇ ਰੁਕਣਗੇ। ਇਸ ਦੌਰਾਨ ਪੋਪ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੇ ਕੇਂਦਰ ਦਾ ਦੌਰਾ ਕਰਨਗੇ।
ਪੜ੍ਹੋ ਇਹ ਅਹਿਮ ਖਬਰ -ਬੇਰਹਿਮ ਪਿਤਾ ਅਤੇ ਮਤਰੇਈ ਮਾਂ ਨੇ ਛੇ ਸਾਲਾ 'ਮਾਸੂਮ' ਦਾ ਕੀਤਾ ਕਤਲ, ਅਦਾਲਤ ਨੇ ਸੁਣਾਈ ਸਜ਼ਾ
ਲੇਸਬੋਸ ਟਾਪੂ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੋਂ ਲੋਕ ਵੱਖ-ਵੱਖ ਯੂਰਪੀਅਨ ਦੇਸ਼ਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। 2016 ਵਿੱਚ ਆਪਣੀ ਫੇਰੀ ਦੌਰਾਨ ਪੋਪ ਆਪਣੇ ਨਾਲ 12 ਸੀਰੀਆਈ ਮੁਸਲਿਮ ਸ਼ਰਨਾਰਥੀਆਂ ਨੂੰ ਲੈ ਕੇ ਆਏ ਸਨ। ਪੋਪ ਫਿਲਹਾਲ ਸਾਈਪ੍ਰਸ ਅਤੇ ਗ੍ਰੀਸ ਦੇ ਪੰਜ ਦਿਨਾਂ ਦੌਰੇ 'ਤੇ ਹਨ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਸ਼ਰਨਾਰਥੀ ਸੰਕਟ ਡੂੰਘਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਰਾਕ ਅਤੇ ਸੀਰੀਆ 'ਚ ਘਰੇਲੂ ਯੁੱਧ ਵਰਗੀ ਸਥਿਤੀ ਕਾਰਨ 2015 ਤੋਂ 2016 ਦਰਮਿਆਨ 10 ਲੱਖ ਤੋਂ ਵੱਧ ਲੋਕ ਤੁਰਕੀ ਰਾਹੀਂ ਗ੍ਰੀਸ 'ਚ ਦਾਖਲ ਹੋਏ ਸਨ।
ਪਾਕਿਸਤਾਨ 'ਚ ਲਿੰਚਿੰਗ ਦਾ ਸ਼ਿਕਾਰ ਹੋਏ ਸ਼੍ਰੀਲੰਕਾਈ ਨਾਗਰਿਕ ਦੀ ਪਤਨੀ ਨੇ ਲਾਈ ਇਨਸਾਫ ਦੀ ਗੁਹਾਰ
NEXT STORY