ਮਿਲਾਨ/ਇਟਲੀ (ਸਾਬੀ ਚੀਨੀਆ)- ਈਸਾਈ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਆਗੂ ਪੋਪ ਫ੍ਰਾਂਸਿਸ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਇਹ ਖਬਰ ਵੇਟੀਕਨ ਸਿਟੀ ਦੇ ਕਾਰਡੀਨਲ ਕੇਵਿਨ ਫੇਰੇਲ ਦੁਆਰਾ ਦਿੱਤੀ ਗਈ। ਪੋਪ ਫ੍ਰਾਂਸਿਸ ਇਤਿਹਾਸ ਦੇ ਪਹਿਲੇ ਲਾਤੀਨੀ ਅਮਰੀਕੀ ਪੋਪ ਸਨ। ਰੋਮਨ ਕੈਥੋਲਿਕ ਚਰਚ ਦੇ 266 ਵੇਂ ਆਗੂ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਨਿਮੋਨੀਆ ਦੀ ਸ਼ਿਕਾਇਤ ਕਾਰਨ ਉਹਨਾਂ ਨੂੰ ਰੋਮ ਦੇ ਜੈਮੇਲੀ ਹਸਪਤਾਲ 'ਚ ਹਸਪਤਾਲ 'ਚ ਦਾਖ਼ਲ ਹੋਏ ਸਨ। ਹਾਲਾਂਕਿ 38 ਦਿਨਾਂ ਦੇ ਇਲਾਜ ਮਗਰੋਂ ਉਹਨਾਂ ਨੂੰ 23 ਮਾਰਚ ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਹ 88 ਵਰਿਆਂ ਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਨਹੀਂ ਰਹੇ ਪੋਪ ਫ੍ਰਾਂਸਿਸ, 88 ਸਾਲ ਦੀ ਉਮਰ 'ਚ ਮੌਤ
ਫੇਰੇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੋਪ ਫ੍ਰਾਂਸਿਸ ਦਾ ਪੂਰਾ ਜੀਵਨ ਪਰਮਾਤਮਾ ਅਤੇ ਚਰਚ ਦੀ ਸੇਵਾ ਲਈ ਸਮਰਪਿਤ ਸੀ। ਉਹ ਹਮੇਸ਼ਾ ਲੋਕਾਂ ਨੂੰ ਪਿਆਰ ਅਤੇ ਹਿੰਮਤ ਨਾਲ ਜਿਉਣਾ ਸਿਖਾਉਂਦੇ ਸਨ। ਇਟਲੀ ਵੱਸਦੇ ਭਾਰਤੀਆਂ ਨਾਲ ਪੋਪ ਦੇ ਚੰਗੇ ਸਬੰਧ ਸਨ। ਹਾਲਾਂਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨਾਲ ਮੁਲਾਕਾਤ ਕੀਤੀ ਸੀ। ਪੋਪ ਫ੍ਰਾਂਸਿਸ ਦਾ ਜਨਮ 17 ਦਸੰਬਰ, 1936 ਨੂੰ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਹੋਇਆ ਸੀ। ਉਹਨਾਂ ਦਾ ਅਸਲੀ ਨਾਮ ਜੋਰਜ ਮਾਰੀਓ ਬਰਗੋਗਲੀਓ ਸੀ। ਉਹਨਾਂ ਨੇ 13 ਮਾਰਚ, 2013 ਨੂੰ ਰੋਮਨ ਕੈਥੋਲਿਕ ਚਰਚ ਦੇ ਸਭ ਤੋਂ ਉੱਚੇ ਧਾਰਮਿਕ ਆਗੂ ਪੋਪ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਦੁਨੀਆ ਭਰ ਦੇ ਕੈਥੋਲਿਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਹਨਾਂ ਦਾ ਪੂਰਾ ਜੀਵਨ ਪ੍ਰਭੂ ਅਤੇ ਚਰਚ ਦੀ ਸੇਵਾ ਲਈ ਸਮਰਪਿਤ ਰਿਹਾ। ਇਟਲੀ ਦੀ ਪ੍ਰਧਾਨ ਜੋਰਜੀਆ ਮੇਲੇਨੀ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਇਲਾਵਾ ਵਿਸ਼ਵ ਭਰ ਦੇ ਵੱਡੇ ਨੇਤਾ, ਇਟਲੀ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਅਤੇ ਦੁਨੀਆ ਭਰ ਦੇ ਲੋਕ ਉਨ੍ਹਾਂ ਦੀ ਮੌਤ 'ਤੇ ਦੁੱਖ ਜਤਾ ਰਹੇ ਹਨ। ਉਨ੍ਹਾਂ ਦੀ ਸਾਦਗੀ, ਮਾਨਵਤਾ ਅਤੇ ਸੱਚਾਈ ਵਾਲਾ ਜੀਵਨ ਸਦਾ ਯਾਦ ਰੱਖਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤ ਪੁੱਜੇ ਅਮਰੀਕਾ ਦੇ ਉਪ ਰਾਸ਼ਟਰਪਤੀ JD Vance, ਦਿੱਲੀ ਦੇ ਅਕਸ਼ਰਧਾਮ ਮੰਦਰ ਤੋਂ ਕੀਤੀ ਦੌਰੇ ਦੀ ਸ਼ੁਰੂਆਤ
NEXT STORY