ਵੈਟੀਕਨ ਸਿਟੀ (ਭਾਸ਼ਾ)- ਪੋਪ ਫ੍ਰਾਂਸਿਸ ਦੀ ਸਿਹਤ ਸਬੰਧੀ ਅਪਡੇਟ ਸਾਹਮਣੇ ਆਈ ਹੈ। 'ਡਬਲ ਨਿਮੋਨੀਆ' ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਪੋਪ ਫ੍ਰਾਂਸਿਸ ਨੇ ਪੂਰੀ ਰਾਤ 'ਵੈਂਟੀਲੇਸ਼ਨ ਮਾਸਕ' ਲਗਾ ਕੇ ਗੁਜਾਰੀ। ਪੋਪ ਦੀ ਸਿਹਤ ਬਾਰੇ ਤਾਜ਼ਾ ਅਪਡੇਟ ਦਿੰਦੇ ਹੋਏ ਵੈਟੀਕਨ ਨੇ ਦੱਸਿਆ ਕਿ ਪੋਪ ਪੂਰੀ ਰਾਤ 'ਵੈਂਟੀਲੇਸ਼ਨ ਮਾਸਕ' ਲਗਾ ਕੇ ਸੁੱਤੇ। ਉਹ ਸਵੇਰੇ 8 ਵਜੇ ਦੇ ਕਰੀਬ ਜਾਗੇ।
ਪੜ੍ਹੋ ਇਹ ਅਹਿਮ ਖ਼ਬਰ-ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਇਲਾਜ ਲਈ ਨਵੀਂ ਵਿਧੀ ਵਿਕਸਿਤ
ਪੋਪ ਦੀ ਹਾਲਤ ਸਥਿਰ ਬਣੀ ਹੋਈ ਹੈ ਪਰ ਉਨ੍ਹਾਂ ਦੀ ਸਥਿਤੀ 'ਤੇ ਹਾਲੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਉਹ ਖਤਰੇ ਤੋਂ ਬਾਹਰ ਨਹੀਂ ਹਨ। ਪੋਪ (88) ਨੂੰ ਸੋਮਵਾਰ ਨੂੰ ਦੋ ਵਾਰ ਸਾਹ ਸਬੰਧੀ ਸਮੱਸਿਆ ਹੋਈ। ਪੋਪ ਨੂੰ ਫੇਫੜਿਆਂ ਸਬੰਧੀ ਗੰਭੀਰ ਬੀਮਾਰੀ ਹੈ। ਵੈਟੀਕਨ ਨੇ ਦੱਸਿਆ ਕਿ ਮੰਗਲਵਾਰ ਨੂੰ ਉਹ ਇਕ ਦਿਨ ਪਹਿਲਾਂ ਹੋਈ ਸਾਹ ਸਬੰਧੀ ਸਮੱਸਿਆ ਮਗਰੋਂ ਸਿਰਫ ਨਕਲੀ ਆਕਸੀਜਨ ਦੀ ਮਦਦ ਨਾਲ ਸਾਹ ਲੈ ਰਹੇ ਸਨ ਪਰ ਰਾਤ ਵਿਚ ਉਨ੍ਹਾਂ ਨੇ ਵੈਂਟੀਲੇਸ਼ਨ ਮਾਸਕ ਦੀ ਵਰਤੋਂ ਮੁੜ ਸ਼ੁਰੂ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਆਉਣ ਵਾਲੇ ਚੱਕਰਵਾਤ ਦਾ ਸਾਹਮਣਾ ਕਰਨ ਲਈ ਲੋਕ ਤਿਆਰ,ਰੇਤ ਦੀਆਂ ਬੋਰੀਆਂ ਕੀਤੀਆਂ ਜਮ੍ਹਾਂ
NEXT STORY