ਵੈਟੀਕਨ ਸਿਟੀ (ਏਪੀ) - ਇਤਿਹਾਸ ਦੇ ਪਹਿਲੇ ਅਮਰੀਕੀ ਪੋਪ, ਪੋਪ ਲਿਓ XIV ਨੇ ਏਕਤਾ ਲਈ ਕੰਮ ਕਰਨ ਦਾ ਪ੍ਰਣ ਲਿਆ ਤਾਂ ਜੋ ਕੈਥੋਲਿਕ ਚਰਚ ਦੁਨੀਆ ਵਿੱਚ ਸ਼ਾਂਤੀ ਦਾ ਚਾਨਣ ਮੁਨਾਰਾ ਬਣ ਸਕੇ। ਪੋਪ ਲੀਓ (69) ਨੇ ਸੇਂਟ ਪੀਟਰਜ਼ ਸਕੁਏਅਰ ਵਿੱਚ ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਏਕਤਾ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਵਿੱਚ ਕਾਰਡੀਨਲ, ਬਿਸ਼ਪ ਅਤੇ ਪਾਦਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਪਰਬਤਾਰੋਹੀ ਨੇ ਤੋੜਿਆ ਆਪਣਾ ਰਿਕਾਰਡ, 19ਵੀਂ ਵਾਰ ਕੀਤੀ ਐਵਰੈਸਟ ਦੀ ਚੜ੍ਹਾਈ
ਲੀਓ ਨੇ ਇਸ ਮੌਕੇ ਕਿਹਾ ਕਿ ਉਹ ਪਿਆਰ ਅਤੇ ਏਕਤਾ ਦੇ ਸੰਦੇਸ਼ ਰਾਹੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ,"ਮੈਂ ਚਾਹੁੰਦਾ ਹਾਂ ਕਿ ਸਾਡੀ ਪਹਿਲੀ ਵੱਡੀ ਇੱਛਾ ਇੱਕ ਸੰਯੁਕਤ ਚਰਚ ਦੀ ਹੋਵੇ, ਏਕਤਾ ਦਾ ਪ੍ਰਤੀਕ ਹੋਵੇ, ਜੋ ਇੱਕ ਸੁਲ੍ਹਾ-ਸਫਾਈ ਵਾਲੀ ਦੁਨੀਆ ਲਈ ਇੱਕ ਉਦਾਹਰਣ ਹੋਵੇ।" ਅਮਰੀਕਾ ਅਤੇ ਹੋਰ ਥਾਵਾਂ 'ਤੇ ਕੈਥੋਲਿਕ ਚਰਚ ਦੇ ਅੰਦਰ ਧਰੁਵੀਕਰਨ ਦੇ ਮੱਦੇਨਜ਼ਰ ਏਕਤਾ ਲਈ ਉਸਦਾ ਸੱਦਾ ਮਹੱਤਵਪੂਰਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਬ੍ਰਿਟਿਸ਼ ਪਰਬਤਾਰੋਹੀ ਨੇ ਤੋੜਿਆ ਆਪਣਾ ਰਿਕਾਰਡ, 19ਵੀਂ ਵਾਰ ਕੀਤੀ ਐਵਰੈਸਟ ਦੀ ਚੜ੍ਹਾਈ
NEXT STORY