ਲਿਸਬਨ- ਪੁਰਤਗਾਲ ਵਿਚ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਹੋਈ। ਚੋਣਾਂ ਵਿਚ ਉਦਾਰਵਾਦੀ ਵਰਤਮਾਨ ਰਾਸ਼ਟਰਪਤੀ ਅਤੇ ਉਮੀਦਵਾਰ ਮਾਰਕਲੋ ਰੇਬੇਲੋ ਡੀ ਸੂਜ਼ਾ ਨੂੰ ਇਕ ਵਾਰ ਫਿਰ 5 ਸਾਲ ਲਈ ਰਾਸ਼ਟਰਪਤੀ ਚੁਣਿਆ ਗਿਆ ਹੈ। ਹਾਲਾਂਕਿ ਅਜੇ ਚੋਣਾਂ ਦਾ ਪੂਰਾ ਨਤੀਜਾ ਸਾਹਮਣੇ ਨਹੀਂ ਆਇਆ ਪਰ ਫਿਲਹਾਲ ਉਨ੍ਹਾਂ ਨੂੰ 61 ਫ਼ੀਸਦੀ ਵੋਟਾਂ ਮਿਲੀਆਂ ਹਨ।
ਪੁਰਤਗਾਲ ਵਿਚ ਰਾਸ਼ਟਰ ਮੁਖੀ ਕੋਲ ਵਿਧਾਇਕੀ ਸ਼ਕਤੀਆਂ ਨਾ ਹੋਣ ਦੇ ਬਾਵਜੂਦ ਦੇਸ਼ ਨੂੰ ਚਲਾਉਣ ਵਿਚ ਉਸ ਦੀ ਪ੍ਰਭਾਵਸ਼ਾਲੀ ਭੂਮਿਕਾ ਹੁੰਦੀ ਹੈ ਜਦਕਿ ਸੰਸਦ ਅਤੇ ਸਰਕਾਰ ਕੋਲ ਹੀ ਵਿਧਾਇਕੀ ਸ਼ਕਤੀਆਂ ਹੁੰਦੀਆਂ ਹਨ।
ਸੂਜ਼ਾ ਨੂੰ ਰਾਸ਼ਟਰਪਤੀ ਅਹੁਦੇ ਲਈ ਮੈਦਾਨ ਵਿਚ ਉਤਰੇ 7 ਉਮੀਦਵਾਰਾਂ ਵਿਚੋਂ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਸੀ। ਮਸ਼ਹੂਰ ਟੈਲੀਵਿਜ਼ਨ ਹਸਤੀ ਰਹੇ ਸੂਜ਼ਾ ਲਗਾਤਾਰ 60 ਫ਼ੀਸਦੀ ਜਾਂ ਇਸ ਤੋਂ ਵੱਧ ਲੋਕਾਂ ਦੀ ਪਸੰਦ ਬਣੇ ਰਹੇ ਹਨ।
ਚੋਣ ਜਿੱਤਣ ਲਈ ਉਮੀਦਵਾਰ ਨੇ 50 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ। ਹਾਲਾਂਕਿ, ਕੋਰੋਨਾ ਵਾਇਰਸ ਦੇ ਚੱਲਦਿਆਂ ਵੋਟਿੰਗ ਦੀ ਫ਼ੀਸਦੀ ਵਿਚ ਕਮੀ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਵੋਟਿੰਗ ਕੇਂਦਰਾਂ ਦੀ ਗਿਣਤੀ ਵਿਚ ਵਾਧਾ ਕਰਨ ਨਾਲ ਵੋਟਿੰਗ ਦੇ ਘੰਟਿਆਂ ਵਿਚ ਵੀ ਵਾਧਾ ਕੀਤਾ ਸੀ, ਤਾਂਕਿ ਭੀੜ ਇਕੱਠੀ ਨਾ ਹੋਵੇ। ਇਸ ਦੇ ਇਲਾਵਾ ਵੋਟਰਾਂ ਨੂੰ ਆਪਣੇ ਨਾਲ ਪੈਨ ਤੇ ਸੈਨੇਟਾਈਜ਼ਰ ਲੈ ਕੇ ਆਉਣ ਲਈ ਕਿਹਾ ਗਿਆ ਸੀ।
ਆਸਟ੍ਰੇਲੀਆ ਨੇ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਦਿੱਤੀ ਮਨਜ਼ੂਰੀ
NEXT STORY