ਕੋਪਨਹੇਗਨ (ਏ.ਐਨ.ਆਈ.): ਵਿਗਿਆਨੀਆਂ ਨੇ ਮੈਨਿਨਜਾਈਟਿਸ ਦੇ ਸੰਭਾਵੀ ਇਲਾਜ ਦੀ ਦਿਸ਼ਾ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਕੋਪੇਨਹੇਗਨ ਅਤੇ ਲੁੰਡ ਯੂਨੀਵਰਸਿਟੀ ਦੇ ਖੋਜੀਆਂ ਨੇ ਚੂਹਿਆਂ 'ਤੇ ਕੀਤੇ ਇਕ ਅਧਿਐਨ ਵਿਚ ਮੈਨਿਨਜਾਈਟਿਸ ਦੇ ਬੈਕਟੀਰੀਅਲ ਇਨਫੈਕਸ਼ਨ ਨੂੰ ਸਰੀਰ ਦੇ ਇਮਿਊਨ ਸੈੱਲਾਂ ਰਾਹੀਂ ਖ਼ਤਮ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਦਾ ਮਤਲਬ ਹੈ ਕਿ ਇਸ ਇਨਫੈਕਸ਼ਨ ਨੂੰ ਐਂਟੀਬਾਇਓਟਿਕਸ ਤੋਂ ਬਿਨਾਂ ਖ਼ਤਮ ਕੀਤਾ ਜਾ ਸਕਦਾ ਹੈ। ਇਹ ਖੋਜ ਜਰਨਲ ਐਨਲਸ ਆਫ ਨਿਊਰੋਲੋਜੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।
ਅਧਿਐਨ ਦੀ ਪਹਿਲੀ ਲੇਖਕ ਕਿਆਰਾ ਪਵਨ ਨੇ ਦੱਸਿਆ ਕਿ ਚੂਹੇ ਦੇ ਮਾਡਲ ਵਿੱਚ ਅਸੀਂ ਪਾਇਆ ਕਿ ਮੈਨਿਨਜਾਈਟਿਸ ਵਿੱਚ, ਨਿਊਟ੍ਰੋਫਿਲ ਨਾਮਕ ਇਮਿਊਨ ਸੈੱਲ ਦਿਮਾਗ ਵਿੱਚ ਇੱਕ ਜਾਲ ਵਰਗੀ ਬਣਤਰ ਬਣਾਉਂਦੇ ਹਨ ਪਰ ਇਹ ਬਣਤਰ ਦਿਮਾਗ ਵਿੱਚ ਸੋਜ ਦਾ ਕਾਰਨ ਬਣਦੀ ਹੈ ਅਤੇ ਰਹਿੰਦ-ਖੂੰਹਦ ਨੂੰ ਬਾਹਰ ਨਿਕਲਣ ਤੋਂ ਰੋਕਦੀ ਹੈ। ਅਜਿਹੇ ਵਿਚ ਅਸੀਂ ਪਾਇਆ ਕਿ ਜੇਕਰ ਇਸ ਢਾਂਚੇ ਨੂੰ ਨਸ਼ਟ ਕਰ ਦਿੱਤਾ ਜਾਵੇ, ਉਦੋਂ ਵੀ ਇਮਿਊਨ ਸੈੱਲ ਬੈਕਟੀਰੀਆ ਨੂੰ ਮਾਰਦੇ ਹਨ ਅਤੇ ਉਹ ਵੀ ਦਿਮਾਗ ਵਿੱਚ ਸੋਜ ਪੈਦਾ ਕੀਤੇ ਬਿਨਾਂ।
ਖੋਜੀਆਂ ਨੇ ਇਹ ਵੀ ਪਾਇਆ ਕਿ ਇਮਿਊਨ ਸੈੱਲ ਸੇਰੇਬ੍ਰਲ ਕਾਰਟੈਕਸ ਵਿੱਚ ਦਾਖਲ ਹੋ ਕੇ ਇੱਕ ਜਾਲ ਬਣਾਉਂਦੇ ਹਨ, ਪਰ ਇਹ ਸੇਰੇਬਰੋਸਪਾਈਨਲ ਤਰਲ ਦੀ ਗਤੀ ਨੂੰ ਵੀ ਰੋਕਦਾ ਹੈ।ਸੇਰੇਬ੍ਰੋਸਪਾਈਨਲ ਤਰਲ ਦਿਮਾਗ ਦੇ ਸਰਗਰਮ ਸੈੱਲਾਂ ਦੁਆਰਾ ਪੈਦਾ ਹੋਈ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ, ਜੋ ਖੂਨ ਦੀਆਂ ਨਾੜੀਆਂ ਦੇ ਨਾਲ-ਨਾਲ ਟਿਸ਼ੂਆਂ ਵਿੱਚ ਦਾਖਲ ਹੁੰਦਾ ਹੈ। ਇਹ ਤਰਲ ਇੱਕ ਆਵਾਜਾਈ ਪ੍ਰਣਾਲੀ ਬਣਾਉਂਦਾ ਹੈ ਜਿਸਨੂੰ ਗਲਾਈਮਫੈਟਿਕ ਸਿਸਟਮ ਕਿਹਾ ਜਾਂਦਾ ਹੈ। ਇਸਦਾ ਕੰਮ ਦਿਮਾਗ ਵਿੱਚ ਪ੍ਰੋਟੀਨ ਪਲੇਕ ਨੂੰ ਇਕੱਠਾ ਹੋਣ ਤੋਂ ਰੋਕਣਾ ਹੈ। ਇਹ ਸਥਿਤੀ ਖਾਸ ਕਰਕੇ ਅਲਜ਼ਾਈਮਰ ਵਿੱਚ ਹੁੰਦੀ ਹੈ। ਸਟ੍ਰੋਕ ਜਾਂ ਹੋਰ ਬਿਮਾਰੀਆਂ ਵਿੱਚ ਦਿਮਾਗ ਵਿੱਚ ਸੋਜ ਨੂੰ ਰੋਕਣ ਵਿੱਚ ਵੀ ਗਲਾਈਮਫੈਟਿਕ ਪ੍ਰਣਾਲੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਦਿਮਾਗ ਵਿੱਚ ਸੋਜ ਉਸ ਵੱਲ ਜਾਣ ਵਾਲੀਆਂ ਖੂਨ ਦੀਆਂ ਨਾੜੀਆਂ ਨੂੰ ਰੋਕ ਦਿੰਦੀ ਹੈ, ਜਿਸ ਨਾਲ ਦਿਮਾਗ ਦਾ ਉਹ ਹਿੱਸਾ ਜੋ ਸਾਹ ਨੂੰ ਕੰਟਰੋਲ ਕਰਦਾ ਹੈ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਨਵਾਂ 'ਮਹਾਮਾਰੀ ਵਿਸ਼ੇਸ਼ ਕਾਨੂੰਨ' ਲਾਗੂ
ਡੀ.ਐੱਨ.ਏ. ਦੇ ਪ੍ਰਯੋਗ ਤੋਂ ਮਿਲੇ ਸਕਰਾਤਮਕ ਨਤੀਜੇ
ਖੋਜੀਆਂ ਨੇ ਕਿਹਾ ਕਿ ਜਦੋਂ ਸੰਕਰਮਿਤ ਚੂਹਿਆਂ ਨੂੰ ਡੀ.ਐਨ.ਏ. ਦੀ ਖੁਰਾਕ ਦਿੱਤੀ ਗਈ ਤਾਂ ਪਤਾ ਲੱਗਾ ਕਿ ਨਿਊਟ੍ਰੋਫਿਲਜ਼ ਤੋਂ ਬਣਿਆ ਇਮਿਊਨ ਨੈੱਟਵਰਕ ਨਸ਼ਟ ਹੋ ਗਿਆ ਹੈ। ਦਿਮਾਗ ਵਿੱਚ ਸੋਜ ਘਟੀ ਅਤੇ ਸੰਕਰਮਿਤ ਦਿਮਾਗ ਤੋਂ ਪਾਚਕ ਰਹਿੰਦ-ਖੂੰਹਦ ਨੂੰ ਹਟਾਉਣ ਵਿੱਚ ਵੀ ਮਦਦ ਮਿਲੀ। ਇਸਦੇ ਉਲਟ, ਐਂਟੀਬਾਇਓਟਿਕ ਇਲਾਜ ਸੋਜ ਨੂੰ ਘਟਾਉਣ ਜਾਂ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਵਿੱਚ ਪ੍ਰਭਾਵਸ਼ਾਲੀ ਨਹੀਂ ਸੀ। ਇਸ ਦੇ ਅਧਾਰ 'ਤੇ ਖੋਜੀਆਂ ਨੂੰ ਹੁਣ ਉਮੀਦ ਹੈ ਕਿ ਮੈਨਿਨਜਾਈਟਿਸ ਦੇ ਮਰੀਜ਼ਾਂ ਦੇ ਇਲਾਜ ਲਈ ਡੀ.ਐਨ.ਏ. ਅਧਾਰਤ ਦਵਾਈ ਦਾ ਵਿਸ਼ਵਵਿਆਪੀ ਟ੍ਰਾਇਲ ਹੋਵੇਗਾ। ਇਸ ਨਾਲ ਬੈਕਟੀਰੀਆ ਦੇ ਐਂਟੀਬਾਇਓਟਿਕ ਰੋਧਕ ਬਣਨ ਦੇ ਖਤਰੇ ਨੂੰ ਘੱਟ ਕਰਨ ਦਾ ਵੀ ਫਾਇਦਾ ਹੋਵੇਗਾ। ਹੁਣ ਇਸ ਗੱਲ ਦੀ ਜਾਂਚ ਹੋਣੀ ਹੈ ਕਿ ਹੋਰ ਬਿਮਾਰੀਆਂ ਵਿੱਚ ਵੀ ਮੈਟਾਬੋਲਿਕ ਵੇਸਟ ਨੂੰ ਕਿਵੇਂ ਖ਼ਤਮ ਕੀਤਾ ਜਾਵੇ।
ਐਨਜ਼ਾਈਮ ਦਾ ਹੋਸਕਦਾ ਹੈ ਇਲਾਜ
ਖੋਜੀਆਂ ਨੇ ਕਿਹਾ ਕਿ ਇਹ ਅਧਿਐਨ ਮਹੱਤਵਪੂਰਨ ਹੈ ਕਿਉਂਕਿ ਮੈਨਿਨਜਾਈਟਿਸ ਦਾ ਇਲਾਜ ਐਨਜ਼ਾਈਮ ਨਾਲ ਕੀਤਾ ਜਾ ਸਕਦਾ ਹੈ ਜੋ ਨਿਊਟ੍ਰੋਫਿਲਸ ਦੁਆਰਾ ਬਣਾਏ ਜਾਲ ਨੂੰ ਹਟਾ ਦਿੰਦਾ ਹੈ। ਇਸ ਦੇ ਆਧਾਰ 'ਤੇ ਖੋਜੀਆਂ ਨੇ ਇਹ ਅਨੁਮਾਨ ਲਗਾਇਆ ਕਿ ਜੇ ਜਾਲ ਨੂੰ ਇਮਿਊਨ ਸੈੱਲਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਫਿਊਜ਼ ਕੀਤਾ ਜਾਂਦਾ ਹੈ, ਤਾਂ ਸੇਰੇਬ੍ਰੋਸਪਾਈਨਲ ਤਰਲ ਦਾ ਪ੍ਰਵਾਹ ਬਰਕਰਾਰ ਰਹੇਗਾ। ਇਹ ਜਾਲ ਵਰਗੀ ਬਣਤਰ ਮੁੱਖ ਤੌਰ 'ਤੇ ਡੀਐਨਏ ਦੀ ਬਣੀ ਹੋਈ ਹੈ, ਇਸ ਲਈ ਖੋਜੀਆਂ ਨੇ ਡੀਐਨਏ ਨੂੰ ਕੱਟਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ, ਜਿਸ ਨੂੰ ਡੀਐਨਏਸ ਕਿਹਾ ਜਾਂਦਾ ਹੈ। ਇਹ ਦਵਾਈ ਮੈਨਿਨਜਾਈਟਿਸ ਪੈਦਾ ਕਰਨ ਵਾਲੇ ਬੈਕਟੀਰੀਆ ਨਿਉਮੋਕੋਕਸ ਨਾਲ ਸੰਕਰਮਿਤ ਚੂਹਿਆਂ ਨੂੰ ਦਿੱਤੀ ਗਈ ਸੀ।
ਆਪਣੇ ਗੁਆਂਢੀਆਂ ਨੂੰ ਡਰਾ ਰਿਹੈ ਚੀਨ: ਪੈਂਟਾਗਨ
NEXT STORY