ਅਬੂਜਾ (ਵਾਰਤਾ)- ਪਾਵਰ ਗਰਿੱਡ ਫੇਲ ਹੋਣ ਕਾਰਨ ਪੂਰੇ ਨਾਈਜੀਰੀਆ ਵਿਚ ਬਿਜਲੀ ਬੰਦ ਹੋ ਗਈ ਹੈ। ਡੇਲੀ ਪੋਸਟ ਅਖਬਾਰ ਨੇ ਏਨੁਗੂ ਬਿਜਲੀ ਵੰਡ ਕੰਪਨੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਸ਼ਨੀਵਾਰ ਨੂੰ ਕਿਹਾ ਗਿਆ ਹੈ ਕਿ ਦੇਸ਼ ਦੇ ਦੱਖਣ-ਪੂਰਬੀ ਸੂਬਿਆਂ ’ਚ ਬਿਜਲੀ ਸਪਲਾਈ ’ਚ ਕਮੀ ਸੀ, ਜਿਸ ਕਾਰਨ ਊਰਜਾ ਗਰਿੱਡ ਵਿਖੇ ਸਪਲਾਈ ’ਚ ਰੁਕਾਵਟ ਆਈ।
ਕੰਪਨੀ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਅਸੀਂ ਨੈਸ਼ਨਲ ਕੰਟਰੋਲ ਸੈਂਟਰ (ਐੱਨ. ਸੀ. ਸੀ.) ਓਸੋਗਬੋ ਤੋਂ ਬਿਜਲੀ ਦੀ ਖਰਾਬੀ ਅਤੇ ਸਪਲਾਈ ਬਹਾਲ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਰਿਪੋਰਟ 'ਚ ਕਿਹਾ ਗਿਆ ਕਿ ਪਿਛਲੇ 14 ਸਾਲਾਂ 'ਚ ਨਾਈਜੀਰੀਆ 'ਚ 227 ਵਾਰ ਪਾਵਰ ਗਰਿੱਡ ਫ਼ੇਲ ਹੋਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਸਾ ਦੇ ਮੰਗਲ ਮਿਸ਼ਨ ਦੇ ਚਾਲਕ ਦਲ ਦੇ ਮੈਂਬਰ ਇਕ ਸਾਲ ਬਾਅਦ ਨਿਕਲੇ ਬਾਹਰ
NEXT STORY