ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਹੈਵਾਨੀਅਤ ਦੀ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਬਾਰੇ ਪੜ੍ਹ ਕੇ ਹਰ ਕੋਈ ਕੰਬ ਜਾਵੇਗਾ। ਇੱਥੇ ਇੱਕ ਘਿਨਾਉਣੇ ਅਪਰਾਧ ਵਿਚ ਗਰਭਵਤੀ ਔਰਤ ਨਾਲ ਪੰਜ ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਸਾਰੇ ਮੁਲਜ਼ਮ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਹਥਿਆਰਾਂ ਦੇ ਦਮ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗਰਭਵਤੀ ਔਰਤ ਨਾਲ ਅਜਿਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਸ ਦੇ ਨਾਲ ਹੀ ਪੁਲਸ ਨੇ ਵੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਪੰਜਾਬ ਸੂਬੇ ਦੇ ਜੇਹਲਮ ਸ਼ਹਿਰ ਦੀ ਹੈ। ਇੱਥੇ ਪੰਜ ਹਥਿਆਰਬੰਦ ਵਿਅਕਤੀ ਇੱਕ ਘਰ ਵਿੱਚ ਦਾਖ਼ਲ ਹੋਏ ਅਤੇ ਉੱਥੇ ਰਹਿ ਰਹੇ ਪਤੀ-ਪਤਨੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਔਰਤ ਦੇ ਪਤੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਫਿਰ ਉਸ ਦੇ ਸਾਹਮਣੇ ਹੀ ਔਰਤ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਬੱਚੇ ਨੂੰ ਜਨਮ ਦੇਣ ਵਾਲੀ ਸੀ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਜਦਕਿ ਔਰਤ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ।
ਚੱਲਦੀ ਟ੍ਰੇਨ ਵਿਚ ਹੀ ਹੋਇਆ ਸੀ ਸਮੂਹਿਕ ਗੈਂਗਰੇਪ
ਇਸ ਤੋਂ ਪਹਿਲਾਂ ਪਾਕਿਸਤਾਨ 'ਚ ਹੀ ਚੱਲਦੀ ਟ੍ਰੇਨ 'ਚ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। 25 ਸਾਲਾ ਔਰਤ ਦੋ ਬੱਚਿਆਂ ਦੀ ਮਾਂ ਸੀ। ਜਾਣਕਾਰੀ ਮੁਤਾਬਕ ਟਿਕਟ ਚੈਕਰ ਤੋਂ ਇਲਾਵਾ ਦੋ ਹੋਰ ਲੋਕਾਂ 'ਤੇ ਬਲਾਤਕਾਰ ਦਾ ਦੋਸ਼ ਹੈ। ਟ੍ਰੇਨ ਕਰਾਚੀ ਤੋਂ ਮੁਲਤਾਨ ਜਾ ਰਹੀ ਸੀ। ਪੁਲਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿੱਧੂ ਮੂਸੇਵਾਲਾ ਦੇ ਕਤਲ ਦਾ ਫ਼ਾਇਦਾ ਉਠਾ ਰਿਹਾ ਪਾਕਿਸਤਾਨ, ਸੋਸ਼ਲ ਮੀਡੀਆ 'ਤੇ ਭਾਰਤ ਖ਼ਿਲਾਫ਼ ਕਰ ਰਿਹਾ ਪ੍ਰਚਾਰ
ਸਾਹਮਣੇ ਆਏ ਹੈਰਾਨੀਜਨਕ ਅੰਕੜੇ
ਪਾਕਿਸਤਾਨ ਦੇ ਪੰਜਾਬ ਸੂਚਨਾ ਕਮਿਸ਼ਨ ਵੱਲੋਂ ਫਰਵਰੀ ਵਿੱਚ ਮੁਹੱਈਆ ਕਰਵਾਏ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿੱਚ ਪਿਛਲੇ ਛੇ ਮਹੀਨਿਆਂ ਦੌਰਾਨ ‘ਪਰਿਵਾਰਕ ਸਨਮਾਨ’ ਦੇ ਨਾਂ ’ਤੇ ਕੁੱਲ 2,439 ਔਰਤਾਂ ਨਾਲ ਬਲਾਤਕਾਰ ਅਤੇ 90 ਦਾ ਕਤਲ ਕੀਤਾ ਗਿਆ।ਪਿਛਲੇ ਸਾਲ ਦੀ 'ਗਲੋਬਲ ਜੈਂਡਰ ਗੈਪ ਰਿਪੋਰਟ 2021' ਦੇ ਅਨੁਸਾਰ ਪਾਕਿਸਤਾਨ ਲਿੰਗ ਸਮਾਨਤਾ ਸੂਚਕ ਅੰਕ 'ਤੇ 156 ਦੇਸ਼ਾਂ ਵਿੱਚੋਂ 153ਵੇਂ ਸਥਾਨ 'ਤੇ ਹੈ, ਯਾਨੀ ਕਿ ਆਖਰੀ ਚਾਰ ਦੇਸ਼ਾਂ ਵਿੱਚ ਹੈ।ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐਚਆਰਸੀਪੀ) ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਪਿਛਲੇ ਛੇ ਸਾਲਾਂ (2015-21) ਵਿੱਚ ਪੁਲਸ ਨੇ 22,000 ਤੋਂ ਵੱਧ ਅਜਿਹੀਆਂ ਘਟਨਾਵਾਂ ਦੇ ਨਾਲ ਰੋਜ਼ਾਨਾ ਘੱਟੋ-ਘੱਟ 11 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਮਾਜ ਪੀੜਤਾਂ 'ਤੇ ਦੋਸ਼ ਲਗਾ ਕੇ ਦੋਸ਼ੀਆਂ ਨੂੰ ਨਾਜਾਇਜ਼ ਫਾਇਦਾ ਪਹੁੰਚਾਉਂਦਾ ਹੈ। ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਆਉਣ ਦੀ ਬਜਾਏ ਇਹ ਵੱਧਦੀ ਜਾ ਰਹੀ ਹੈ, ਕੁੱਲ ਮਿਲਾ ਕੇ 1 ਪ੍ਰਤੀਸ਼ਤ ਤੋਂ ਘੱਟ ਦੋਸ਼ੀ ਠਹਿਰਾਏ ਜਾਣ ਦੀ ਦਰ ਨਾਲ ਤੇਜ਼ੀ ਨਾਲ ਵਾਧਾ ਹੋਇਆ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 22,000 ਮਾਮਲਿਆਂ ਵਿੱਚੋਂ ਸਿਰਫ਼ 77 ਮੁਲਜ਼ਮਾਂ ਨੂੰ ਹੀ ਦੋਸ਼ੀ ਪਾਇਆ ਗਿਆ ਅਤੇ ਦੋਸ਼ੀ ਠਹਿਰਾਏ ਜਾਣ ਦੀ ਦਰ ਲਗਭਗ 0.3 ਫੀਸਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
BJP ਨੇਤਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ, ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ਨੇ ਕੀਤੀ ਨਿੰਦਾ
NEXT STORY