ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਵਿਰੁੱਧ 12-15 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਦੇਸ਼ ਦੀ ਟੀਕਾ ਸਲਾਹਕਾਰ ਕਮੇਟੀ ਨੇ ਇਸ ਟੀਕਾਕਰਨ ਮੁਹਿੰਮ ਨੂੰ ਅਜੇ ਮਨਜ਼ੂਰੀ ਨਹੀਂ ਦਿੱਤੀ ਹੈ। ਸਿਹਤ ਵਿਭਾਗ ਵੱਲ਼ੋਂ ਕਿਹਾ ਗਿਆ ਹੈ ਕਿ ਮਨਜ਼ੂਰੀ ਮਿਲਦੇ ਹੀ ਉਹ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਲਈ ਤਿਆਰ ਹੈ। ਵਿਭਾਗ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਨਵਾਂ ਵਿੱਦਿਅਕ ਸਾਲ ਸ਼ੁਰੂ ਹੋਣ ਦੇ ਨਾਲ ਹੀ ਉਹ ਸਕੂਲਾਂ 'ਚ ਟੀਕੇ ਪਹੁੰਚਾਉਣ ਲਈ ਵੀ ਤਿਆਰ ਹੈ।
ਇਹ ਵੀ ਪੜ੍ਹੋ : ਸਕਾਟਲੈਂਡ 'ਚ ਰੋਜ਼ਾਨਾ ਦੇ ਕੋਵਿਡ ਕੇਸਾਂ ਨੇ ਕੀਤਾ 6,000 ਦਾ ਅੰਕੜਾ ਪਾਰ
ਸਤੰਬਰ 'ਚ ਇਥੇ ਸਕੂਲ ਖੁੱਲ੍ਹਣ ਵਾਲੇ ਹਨ ਅਤੇ ਬ੍ਰਿਟੇਨ 'ਚ ਪਹਿਲਾਂ ਉੱਚ ਕੋਰੋਨਾ ਵਾਇਰਸ ਇਨਫੈਕਸ਼ਨ ਦਰ ਦੇ ਹੋਰ ਵੀ ਵਧਣ ਦਾ ਖਦਸ਼ਾ ਹੈ। ਅਜੇ ਇਥੇ 16 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ, 12 ਤੋਂ 15 ਸਾਲ ਦੇ ਉਨ੍ਹਾਂ ਬੱਚਿਆਂ ਨੂੰ ਟੀਕਾ ਲਾਇਆ ਜਾ ਰਿਹਾ ਹੈ ਜੋ ਪਹਿਲਾਂ ਤੋਂ ਕਿਸੇ ਰੋਗ ਨਾਲ ਪੀੜਤ ਹਨ ਜਾਂ ਫਿਰ ਅਜਿਹੇ ਬਾਲਗਾਂ ਨਾਲ ਰਹਿੰਦੇ ਹਨ ਜਿਨ੍ਹਾਂ ਦੇ ਇਨਫੈਕਸ਼ਨ ਦੀ ਲਪੇਟ 'ਚ ਆਉਣ ਦਾ ਖ਼ਦਸ਼ਾ ਜ਼ਿਆਦਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਜਲਿਆਂਵਾਲਾ ਬਾਗ ਦੇ ਨਵੇਂ ਕੰਪਲੈਕਸ ਦਾ ਉਦਘਾਟਨ, ਕਿਹਾ-ਇਸ ਦੀ ਮਿੱਟੀ ਨੂੰ ਸਿਜਦਾ
ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ 12-15 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਫਾਈਜ਼ਰ ਅਤੇ ਮਾਡਰਨਾ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਪਰ ਨੀਤੀ ਨਿਰਧਾਰਨ ਕਰਨ ਵਾਲੀ ਟੀਕਾਕਰਨ ਸੰਬੰਧੀ ਸੰਯੁਕਤ ਕਮੇਟੀ ਨੇ ਅਜੇ ਇਸ ਨੂੰ ਹਰੀ ਝੰਡੀ ਨਹੀਂ ਦਿੱਤੀ ਹੈ। ਅਮਰੀਕਾ, ਕੈਨੇਡਾ ਅਤੇ ਕਈ ਯੂਰਪੀਨ ਦੇਸ਼ਾਂ 'ਚ ਘਟੋ-ਘੱਟ 12 ਸਾਲ ਦੇ ਬੱਚਿਆਂ ਦਾ ਟਾਕੀਕਾਰਨ ਚੱਲ ਰਿਹਾ ਹੈ।
ਇਟਲੀ ਦਾ ਜੋੜਾ ਭਾਰਤੀ ਬੱਚੀ ਨੂੰ ਗਿਆ ਤਾਂ ਗੋਦ ਲੈਣ ਸੀ ਭਾਰਤ ਪਰ ਮੌਤ ਦਾ ਸਾਮਾਨ ਲੈ ਕੇ ਮੁੜਿਆ
NEXT STORY