ਵਾਸਿੰਗਟਨ ਡੀ.ਸੀ (ਰਾਜ ਗੋਗਨਾ) — ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ’ਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਲਾਈਮੇਟ ਦੇ ਏਜੰਡੇ ਲਈ ਆਪਣਾ ਸਮਰਥਨ ਜ਼ਾਹਰ ਕਰਨ ਲਈ ਕਈ ਧਰਮਾਂ ਦੇ 102 ਦੇ ਕਰੀਬ ਆਗੂ ਸ਼ਾਮਲ ਹੋਏ। ਈਕੋਸਿੱਖ ਦੀ ਨੁਮਾਇੰਦਗੀ ਅਤੇ ਬਾਨੀ ਡਾ: ਰਾਜਵੰਤ ਸਿੰਘ ਨੇ ਕੀਤੀ।

ਉਹਨਾਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਾਇਨ ਕੀਤਾ ਅਤੇ ਵਾਤਾਵਰਣ ਬਾਰੇ ਸਿੱਖ ਨਜ਼ਰੀਏ ਨੂੰ ਸਾਂਝਾ ਕੀਤਾ। ਰਾਸ਼ਟਰਪਤੀ ਬਾਈਡੇਨ ਨੇ ਹਾਲ ਹੀ ਵਿਚ 2.2 ਟ੍ਰਿਲੀਅਨ ਡਾਲਰ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿਚ ਵਾਤਾਵਰਨ ਨੂੰ ਸੁਧਾਰਦਿਆਂ ਨਵੀਂ ਤਕਨਾਲੌਜੀ ਅਤੇ ਇਲੈਕਟ੍ਰਿਕ ਗਰਿੱਡ ਦਾ ਆਧੁਨਿਕੀਕਰਨ, ਬਿਜਲੀ ਅਤੇ ਜਨਤਕ ਆਵਾਜਾਈ ਦਾ ਵਿਸਤਾਰ ਕਰਨਾ, ਸਾਰੇ ਭਾਈਚਾਰਿਆਂ ਲਈ ਸਾਫ਼ ਪਾਣੀ ਵਿਚ ਨਿਵੇਸ਼ ਕਰਨਾ ਵੀ ਸ਼ਾਮਲ ਹੈ।

ਇਸ ਸਬੰਧ 'ਚ ਡਾ: ਰਾਜਵੰਤ ਸਿੰਘ ਨੇ ਕਿਹਾ, “ਕਾਂਗਰਸ 'ਚ ਰਾਜਨੀਤਕ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਅਮਰੀਕੀ ਜੌਬਸ ਪਲਾਨ ਨੂੰ ਪਾਸ ਕਰਨ ਜੋ ਕਿ 2035 ਤੱਕ ਸਾਨੂੰ 100% ਸਾਫ਼ ਬਿਜਲੀ ਅਤੇ ਪ੍ਰਦੂਸ਼ਨ ਰਹਿਤ ਊਰਜਾ ਦੇਵੇਗਾ”। ਉਹਨਾਂ ਕਿਹਾ ਕਿ ਸਾਨੂੰ ਨਿਆਂ ਦੇ ਨਾਲ ਨਿਵੇਸ਼ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਬਾਈਡੇਨ ਦੀ ਮੁਹਿੰਮ ਨੂੰ ਇਹ ਯਕੀਨੀ ਬਣਾਉਂਅ ਲਈ ਘੱਟੋ-ਘੱਟ 40% ਫੰਡ ਕਾਲੇ ਮੂਲ ਦੇ ਭਾਈਚਾਰੇ ਦੇ ਲੋਕਾਂ ਅਤੇ ਘੱਟ ਆਮਦਨੀ ਵਾਲੇ ਭਾਈਚਾਰਿਆਂ ’ਚ ਵੀ ਜਾਣੇ ਚਾਹੀਦੇ ਹਨ। ਇਹਨਾਂ ਥਾਂਵਾਂ 'ਤੇ ਪ੍ਰਦੂਸ਼ਣ ਊਰਜਾ ਅਤੇ ਪੈਟਰੋਲੀਅਮ 'ਤੇ ਆਧਾਰਿਤ ਆਰਥਿਕਤਾ ਦਾ ਮਾੜਾ ਅਸਰ ਹੋਇਆ ਹੈ।


ਮੈਕਸੀਕੋ: ਮਰੀਜ਼ਾਂ ਨੂੰ ਲੈ ਕੇ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 12 ਲੋਕਾਂ ਦੀ ਮੌਤ
NEXT STORY