ਢਾਕਾ - ਪਾਕਿਸਤਾਨ ਤੋਂ ਅਲੱਗ ਹੋ ਕੇ ਇਕ ਦੇਸ਼ ਦੇ ਰੂਪ ਵਿਚ ਸਥਾਪਿਤ ਹੋਇਆ ਬੰਗਲਾਦੇਸ਼ 50 ਵਰ੍ਹਿਆਂ ਦਾ ਹੋ ਗਿਆ ਹੈ। 1971 ਵਿਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਭਾਰਤ ਨੇ ਅਹਿਮ ਕਿਰਦਾਰ ਨਿਭਾਇਆ ਸੀ। ਬੰਗਲਾਦੇਸ਼ 50ਵਾਂ ਵਿਜੇ ਦਿਵਸ ਮਨਾ ਰਿਹਾ ਹੈ। ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਬੁੱਧਵਾਰ ਨੂੰ ਬੰਗਲਾਦੇਸ਼ ਪਹੁੰਚੇ। ਢਾਕਾ ਵਿਚ ਰਾਸ਼ਟਰਪਤੀ ਕੋਵਿੰਦ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਵਿਚ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਸਲਾਮੀ ਗਾਰਦ ਦਿੱਤਾ ਗਿਆ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਢਾਕਾ ਵਿਚ ਮੁਲਾਕਾਤ ਕੀਤੀ ਅਤੇ ਦੋਨੋਂ ਨੇਤਾਵਾਂ ਨੇ ਆਪਸੀ ਹਿੱਤ ਅਤੇ ਦੋ-ਪੱਖੀ ਸਹਿਯੋਗ ਦੇ ਕਈ ਮਾਮਲਿਆਂ ’ਤੇ ਚਰਚਾ ਕੀਤੀ। ਰਾਸ਼ਟਰਪਤੀ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਯਾਦਗਾਰ ਮਿਊਜੀਅਮ ਦਾ ਦੌਰਾ ਕੀਤਾ ਅਤੇ ਬੰਗਲਾਦੇਸ਼ ਦੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦਿੱਤੀ। ਰਾਸ਼ਟਰਪੀਤ ਕੋਵਿੰਦ 3 ਰੋਜ਼ਾ ਰਾਜਕੀ ਯਾਤਰਾ ਦੌਰਾ ਆਪਣੇ ਹਮਅਹੁਦਾ ਐੱਮ. ਅਬਦੁੱਲ ਹਾਮਿਦ ਨਾਲ ਵੀ ਮੁਲਾਕਾਤ ਕਰਨਗੇ। ਕੋਵਿਡ-19 ਮਹਾਮਾਰੀ ਦੇ ਕਹਿਰ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏ. ਕੇ. ਅਬਦੁੱਲ ਮੋਮੇਨ ਨੇ ਵੀ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਨੋਂ ਦੇਸ਼ਾਂ ਵਿਚਾਲੇ ਮੌਜੂਦਾ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੀ ਇੱਛਾ ਦੋਹਰਾਈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਫਲਾਇਡ ਦੇ ਕਤਲ ਦੇ ਮਾਮਲੇ 'ਚ ਚਾਓਵਿਨ ਨੇ ਸੰਘੀ ਦੋਸ਼ ਕੀਤੇ ਸਵੀਕਾਰ
NEXT STORY