ਨੁਆਕਸ਼ੋਤ (ਮੈਰੀਟੋਨੀਆ), (ਭਾਸ਼ਾ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਬੁੱਧਵਾਰ ਨੂੰ ਅਫਰੀਕਾ ਦੇ 3 ਦੇਸ਼ਾਂ ਦੇ ਆਪਣੇ ਦੌਰੇ ਦੇ ਦੂਜੇ ਪੜਾਅ ਤਹਿਤ ਮੈਰੀਟੋਨੀਆ ਪਹੁੰਚੇ। ਇਸ ਦੌਰਾਨ ਉਹ ਮੈਰੀਟੋਨੀਆ ਦੇ ਆਪਣੇ ਹਮਰੁਤਬਾ ਮੁਹੰਮਦ ਓਲਦ ਗਜ਼ੌਨੀ ਨਾਲ ਗੱਲਬਾਤ ਕਰਨਗੇ।
ਰਾਸ਼ਟਰਪਤੀ ਦਫਤਰ ਨੇ ‘'ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਤਹਿਤ ਮੈਰੀਟੋਨੀਆ ਪਹੁੰਚੇ ਹਨ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਮੈਰੀਟੋਨੀਆ ਦਾ ਪਹਿਲਾ ਦੌਰਾ ਹੈ। ਉਨ੍ਹਾਂ ਦਾ ਨੁਆਕਸ਼ੋਤ-ਓਮਟੌਂਸੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਰਾਸ਼ਟਰਪਤੀ ਗਜ਼ੌਨੀ ਨੇ ਸਵਾਗਤ ਕੀਤਾ।
ਤਣਾਅ ਵਿਚਾਲੇ ਉੱਜਲ ਦੋਸਾਂਝ ਦਾ ਵੱਡਾ ਬਿਆਨ, ਕਿਹਾ-ਟਰੂਡੋ ਖਾਲਿਸਤਾਨੀਆਂ 'ਤੇ ਕਾਰਵਾਈ ਕਰਨ 'ਚ ਫੇਲ੍ਹ
NEXT STORY