ਰੋਮ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਸ਼ਿਖਰ ਸੰਮੇਲਨ ਦੇ ਦੂਜੇ ਸੈਸ਼ਨ ’ਚ ਸ਼ਿਰਕਤ ਕੀਤੀ। ਇਹ ਸੈਸ਼ਨ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੇ ਵਿਸ਼ੇ ’ਤੇ ਆਧਾਰਿਤ ਸੀ। ਸੰਮੇਲਨ ਦੇ ਨਾਲ ਹੀ ਪੀ.ਐੱਮ ਮੋਦੀ ਦਾ ਦੋ ਦਿਨਾਂ ਇਟਲੀ ਦੌਰਾ ਸਮਾਪਤ ਹੋ ਰਿਹਾ ਹੈ।
ਐਤਵਾਰ ਨੂੰ ਪੀ.ਐੱਮ ਮੋਦੀ ਜੀ-20 ਦੇਸ਼ਾਂ ਦੇ ਨੇਤਾਵਾਂ ਨਾਲ ਮਸ਼ਹੂਰ ਟ੍ਰੇਵੀ ਫਾਊਂਟੇਨ ਦੇਖਣ ਪਹੁੰਚੇ। ਇਥੇ ਉਨ੍ਹਾਂ ਨੇ ਦੁਨੀਆ ਦੇ ਹੋਰ ਨੇਤਾਵਾਂ ਨਾਲ ਸਿੱਕਾ ਉਛਾਲਿਆ। ਇਹ ਝਰਨਾ ਇਟਲੀ ਦੇ ਸਭ ਤੋਂ ਦਾਰਸ਼ਨਿਕ ਸਮਾਰਕਾਂ ’ਚੋਂ ਇੱਕ ਹੈ। ਇਹ ਕਈ ਫਿਲਮਾਂ ’ਚ ਵੀ ਦਿਖਾਈ ਗਈ ਹੈ। ਇਹ ਸਿੱਕਾ ਉਛਾਲਣ ਦੀ ਪਰੰਪਰਾ ਲਈ ਦੁਨੀਆ ’ਚ ਮਸ਼ਹੂਰ ਹੈ।
ਇਹ ਵੀ ਪੜ੍ਹੋ - ਹਿੰਦੂਆਂ ਦੇ ਪੱਖ ’ਚ ਫੈਸਲਾ ਸੁਣਾਉਣ ਤੋਂ ਭੜਕੇ ਮੌਲਵੀਆਂ ਨੇ ਜੱਜ ਨੂੰ ਪਾਕਿਸਤਾਨ ਛੱਡਣ ਦੀ ਦਿੱਤੀ ਧਮਕੀ
ਇਸ ਦੇ ਸਭ ਤੋਂ ਵੱਡੇ ਝਰਨੇ ਦੀ ਉਚਾਈ 26.3 ਮੀਟਰ ਅਤੇ ਚੌੜਾਈ 49.15 ਮੀਟਰ ਹੈ। ਇਟਲੀ ਤੋਂ ਮੋਦੀ ਯੂ.ਕੇ. ਦੇ ਗਲਾਸਗੋ ਲਈ ਰਵਾਨਾ ਹੋਣਗੇ। ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਦੀਆਂ ਪਾਰਟੀਆਂ ਦੀ 26ਵੀਂ ਕਾਨਫਰੰਸ ਇਥੇ ਸ਼ੁਰੂ ਹੋਣ ਵਾਲੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ 'ਚ ਕੋਰੋਨਾ ਕਾਰਨ ਇਕ ਫਿਰ ਹੋਈਆਂ ਰਿਕਾਰਡ ਮੌਤਾਂ
NEXT STORY