ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਤਾਲਿਬਾਨ ਦੀ ਪ੍ਰੀਖਿਆ ਉਨ੍ਹਾਂ ਦੇ ਸ਼ਬਦਾਂ ਨਾਲ ਨਹੀਂ ਸਗੋਂ ਉਨ੍ਹਾਂ ਦੇ ਕੰਮਾਂ ਨਾਲ ਹੋਵੇਗੀ। ਅਫਗਾਨਿਸਤਾਨ ’ਤੇ ਸੰਸਦ ਨੂੰ ਦਿੱਤੇ ਇਕ ਬਿਆਨ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਬੰਬ ਧਮਾਕਿਆਂ ਦੇ ਬਾਵਜੂਦ ਅਫਗਾਨਿਸਤਾਨ ਵਿਚ ਨਿਕਾਸੀ ਮਿਸ਼ਨ ਨੂੰ ਬਣਾਈ ਰੱਖਣ ਦੀ ਪ੍ਰਕਿਰਿਆ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਨਹੀਂ ਭੁੱਲਣਗੇ ਜੋ ਅਫਗਾਨਿਸਤਾਨ ਵਿਚ ਰਹਿ ਗਏ ਹਨ ਅਤੇ ਉਹ ਬ੍ਰਿਟੇਨ ਆਉਣ ਵਾਲਿਆਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਤਾਲਿਬਾਨ ਤੋਂ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਮਾਰਗ ਦੇਣ ਅਤੇ ਮਨੁੱਖੀ ਅਧਿਕਾਰਾਂ ਦਾ ਧਿਆਨ ਰੱਖਣ ਦੀ ਬੇਨਤੀ ਕਰ ਰਹੇ ਹਾਂ। ਜਾਨਸਨ ਨੇ ਕਿਹਾ ਕਿ ਪੱਛਮ ਨੇ ਅਫਗਾਨਿਸਤਾਨ ਵਿਚ ਯਕੀਨੀ ਕੀਤਾ ਹੈ ਕਿ ਕੁੜੀਆਂ ਸਕੂਲ ਜਾਣ ਅਤੇ ਕੋਈ ਅੱਤਵਾਦੀ ਹਮਲਾ ਨਾ ਹੋਵੇ।
ਤਾਲਿਬਾਨ ਨੇ ਕੀਤੀ ਕੌਮਾਂਤਰੀ ਮਨੁੱਖੀ ਸਹਾਇਤਾ ਦੀ ਮੰਗ
ਤਾਲਿਬਾਨ ਨੇ ਕੌਮਾਂਤਰੀ ਮਨੁੱਖੀ ਸਹਾਇਤਾ ਦੀ ਅਪੀਲ ਕੀਤੀ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਸਾਨੂੰ ਕੌਮਾਂਤਰੀ ਸਹਾਇਤਾ ਦੀ ਲੋੜ ਹੈ ਪਰ ਸਹਾਇਤਾ ਸ਼ਰਤਾਂ ਤੋਂ ਮੁਕਤ ਹੋਣੀ ਚਾਹੀਦੀ ਹੈ।
ਲਾਲ ਮਸਜਿਦ ਦੇ ਸਾਬਕਾ ਮੌਲਾਨਾ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ
NEXT STORY