ਲੰਡਨ (ਭਾਸ਼ਾ) : ਮਹਾਰਾਣੀ ਐਲਿਜਾਬੇਥ ਦੂਜੀ ਅਤੇ ਸ਼ਾਹੀ ਪਰਿਵਾਰ ਨੇ ਰਾਜਕੁਮਾਰ ਹੈਰੀ ਅਤੇ ਮੇਗਨ ਮਰਕੇਲ ਦੀ ਧੀ ਲਿਲੀਬੇਟ ‘ਲਿਲੀ’ ਡਾਇਨਾ ਮਾਊਂਟਬੇਟਨ-ਵਿੰਡਸਰ ਦੇ ਜਨਮ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਹੈਰੀ ਅਤੇ ਮੇਗਨ ਜੋੜੇ ਦਾ ਇਹ ਦੂਜਾ ਬੱਚਾ ਹੈ। ਉਨ੍ਹਾਂ ਦਾ 2 ਸਾਲ ਦਾ ਪੁੱਤਰ ਆਰਚੀ ਹੈਰਿਸਨ ਮਾਊਂਟਬੇਟਨ-ਵਿੰਡਸਰ ਹੈ। ਬਕਿੰਘਮ ਪੈਲੇਸ ਨੇ ਇਕ ਬਿਆਨ ਵਿਚ ਦੱਸਿਆ ਕਿ ਹੈਰੀ ਦੇ ਪਿਤਾ ਰਾਜਕੁਮਾਰ ਚਾਰਲਸ ਅਤੇ ਭਰਾ ਰਾਜਕੁਮਾਰ ਵਿਲੀਅਮ ਸਮੇਤ ਸ਼ਾਹੀ ਪਰਿਵਾਰ ਨੇ ਸ਼ੁੱਕਰਵਾਰ ਨੂੰ ਲਾਸ ਏਂਜਲਸ ਵਿਚ ਡਿਊਕ ਅਤੇ ਡਚੇਜ਼ ਆਫ਼ ਸਸੇਕਸ ਦੀ ਧੀ ਦੇ ਜਨਮ ’ਤੇ ਖ਼ੁਸ਼ੀ ਜਤਾਈ।
ਇਹ ਵੀ ਪੜ੍ਹੋ: ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ
ਹੈਰੀ ਅਤੇ ਮੇਗਨ ਦੇ ਦੂਜੇ ਬੱਚੇ ਦਾ ਨਾਮ ਮਹਾਰਾਣੀ ਅਤੇ ਮਰਹੂਮ ਦਾਦੀ ਪ੍ਰਿੰਸਸ ਡਾਇਨਾ ਦੇ ਨਾਮ ’ਤੇ ਰੱਖਿਆ ਗਿਆ ਹੈ। ਮਹਾਰਾਣੀ ਨੂੰ ਉਨ੍ਹਾਂ ਦੇ ਪਰਿਵਾਰ ਦੇ ਲੋਕ ਪਿਆਰ ਨਾਲ ਲਿਲੀਬੇਟ ਕਹਿੰਦੇ ਸਨ। ਬਿਆਨ ਮੁਤਾਬਕ, ‘ਲਿਲੀਬੇਟ ਡਾਇਨਾ ਦੇ ਜਨਮ ’ਤੇ ਡਿਊਕ ਅਤੇ ਡਚੇਜ਼ ਆਫ ਸਸੇਕਸ ਨੂੰ ਵਧਾਈ।’ ਇਸ ਮੁਤਾਬਕ, ‘ਮਹਾਰਾਣੀ, ਪ੍ਰਿੰਸ ਆਫ ਵੇਲਸ (ਚਾਰਲਸ) ਅਤੇ ਡਚੇਜ਼ ਆਫ ਕਾਰਨਵਾਲ (ਕੈਮਿਲਾ) ਅਤੇ ਡਿਊਕ ਅਤੇ ਡਚੇਜ਼ ਆਫ ਕੈਂਬ੍ਰਿਜ (ਵਿਲੀਅਮ ਅਤੇ ਕੇਟ ਮਿਡਲਟਨ) ਇਸ ਖ਼ਬਰ ਤੋਂ ਬੇਹੱਦ ਖ਼ੁਸ਼ ਹਨ।’
ਇਹ ਵੀ ਪੜ੍ਹੋ: ਟਰੰਪ ਨੇ ਚੀਨ ਨੂੰ ਫਿਰ ਘੇਰਿਆ, ਕਿਹਾ- ਹੁਣ ਦੁਸ਼ਮਣ ਵੀ ਕਹਿ ਰਹੇ ਨੇ ਚੀਨੀ ਵਾਇਰਸ ਸਬੰਧੀ ਮੈਂ ਸਹੀ ਸੀ
ਵਿਲੀਅਮ ਅਤੇ ਕੇਟ ਨੇ ਆਪਣੇ ਕੇਨਸਿੰਗਟਨ ਪੈਲੇਸ ਤੋਂ ਟਵੀਟ ਕਰਕੇ ਕਿਹਾ, ‘ਬੇਬੀ ਲਿਲੀ ਦੇ ਆਉਣ ਦੀ ਖ਼ੁਸ਼ਖ਼ਬਰੀ ਨਾਲ ਅਸੀਂ ਸਭ ਬੇਹੱਦ ਖ਼ੁਸ਼ ਹਾਂ। ਹੈਰੀ, ਮੇਗਨ ਅਤੇ ਆਰਚੀ ਨੂੰ ਵਧਾਈ।’ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ। ਉਨ੍ਹਾਂ ਕਿਹਾ, ‘ਡਿਊਕ ਅਤੇ ਡਚੇਜ਼ ਆਫ ਸਸੇਕਸ ਨੂੰ ਉਨ੍ਹਾਂ ਦੀ ਧੀ ਦੇ ਜਨਮ ’ਤੇ ਵਧਾਈ।’ ਹੈਰੀ ਅਤੇ ਮੇਗਨ ਦੇ ਬਿਆਨ ਮੁਤਾਬਕ ਬੱਚੀ ਦਾ ਜਨਮ ਸ਼ੁੱਕਰਵਾਰ, 4 ਜੂਨ ਨੂੰ ਸਵੇਰੇ 11 ਵਜ ਕੇ 40 ਮਿੰਟ ’ਤੇ ਹੋਇਆ।
ਇਹ ਵੀ ਪੜ੍ਹੋ: ਪਾਕਿਸਤਾਨ ’ਚ 2 ਟਰੇਨਾਂ ਵਿਚਾਲੇ ਹੋਈ ਟੱਕਰ, 30 ਲੋਕਾਂ ਦੀ ਮੌਤ
ਕੋਵਿਡ-19 : ਕੈਨੇਡੀਅਨ ਕਾਰਪੋਰੇਟਸ ਨੇ ਭਾਰਤ ਨੂੰ ਭੇਜੀ 354 ਕਰੋੜ ਰੁਪਏ ਦੀ ਮਦਦ
NEXT STORY