ਟੋਰਾਂਟੋ— ਸ਼ੁੱਕਰਵਾਰ ਸਵੇਰੇ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਇੰਗਲੈਂਡ ਦੇ ਪ੍ਰਿੰਸ ਹੈਰੀ ਪੁੱਜੇ। ਉਨ੍ਹਾਂ ਨੂੰ ਦੇਖਣ ਲਈ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਭੀੜ ਲੱਗ ਗਈ। ਇੱਥੇ ਉਹ ਇਨਵਿਕਟਸ ਗੇਮਜ਼ 'ਚ ਹਿੱਸਾ ਲੈਣ ਲਈ ਆਏ ਹਨ, ਜਿਸ 'ਚ ਬੀਮਾਰ ਅਤੇ ਜ਼ਖਮੀ ਫੌਜੀਆਂ ਅਤੇ ਹੋਰ ਅਧਿਕਾਰੀਆਂ ਲਈ ਪੈਸੇ ਇਕੱਠੇ ਕਰਕੇ ਦਾਨ ਕੀਤੇ ਜਾਂਦੇ ਹਨ। ਇਸ ਵਾਰ ਇਹ ਗੇਮਜ਼ ਪ੍ਰੋਗਰਾਮ ਕੈਨੇਡਾ ਹੋਸਟ ਕਰ ਰਿਹਾ ਹੈ ਅਤੇ 30 ਸਤੰਬਰ ਨੂੰ ਇਹ ਖੇਡਾਂ ਖਤਮ ਹੋਣਗੀਆਂ।
ਪ੍ਰਿੰਸ ਹੈਰੀ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲ ਦੇਖ ਕੇ ਹੱਥ ਹਿਲਾਇਆ ਅਤੇ ਲੋਕਾਂ ਨੇ ਵੀ ਉਨ੍ਹਾਂ ਦਾ ਜਵਾਬ ਦਿੱਤਾ। ਇੰਗਲਾਂਡ ਦੇ ਐਡੇਲੇ ਅਐਕਲੇਸਟਨ ਵੀ ਇਸ ਮੌਕੇ ਉਨ੍ਹਾਂ ਲੋਕਾਂ 'ਚ ਮੌਜੂਦ ਸੀ ਜੋ ਪ੍ਰਿੰਸ ਨੂੰ ਮਿਲਣ ਆਏ ਸਨ।
ਵਿਗਿਆਨੀਆਂ ਦਾ ਦਾਅਵਾ, ਇਹ ਫਿੰਗਰਪ੍ਰਿੰਟ ਜਾਂਚ ਖੋਲ੍ਹੇਗੀ ਨਸ਼ੇੜੀਆਂ ਦੀ ਪੋਲ
NEXT STORY