ਵੈਨਕੂਵਰ (ਕੈਨੇਡਾ) (ਏ.ਐਨ.ਆਈ.)- ਹਾਂਗਕਾਂਗ ਦੇ ਸਵਾਧੀਨਤਾ ਅੰਦੋਲਨ 'ਤੇ ਰੋਕ ਲਗਾਉਣ ਵਾਲੇ ਪ੍ਰਸਤਾਵਿਤ ਸੁਰੱਖਿਆ ਕਾਨੂੰਨ ਦਾ ਵਿਰੋਧ ਕਰਨ ਲਈ ਵੈਨਕੂਵਰ 'ਚ ਚੀਨੀ ਵਣਜ ਦੂਤਘਰ ਦੇ ਬਾਹਰ ਅਤੇ ਸੜਕ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਵਿਰੋਧ ਵਜੋਂ ਕਈ ਤਰ੍ਹਾਂ ਦੇ ਬੈਨਰ ਫੜੇ ਹੋਏ ਸਨ। ਵਿਰੋਧ ਦਾ ਆਯੋਜਨ ਇਕ ਚੀਨੀ ਹਮਾਇਤੀ ਲੋਕਤੰਤਰ ਸਮੂਹ ਨੇ ਕੀਤਾ। ਸਥਾਨਕ ਮੀਡੀਆ ਨੇ ਸਮੂਹ ਦੇ ਨੇਤਾ ਮਬੇਲ ਤੁੰਗ ਦੇ ਹਵਾਲੇ ਤੋਂ ਕਿਹਾ ਕਿ ਇਸ ਹਫਤੇ ਨਵੇਂ ਸੁਰੱਖਿਆ ਕਾਨੂੰਨ ਨੂੰ ਸ਼ਾਇਦ ਹਾਂਗਕਾਂਗ ਦੀ ਵਿਧਾਇਕਾ ਨਾਲ ਸਲਾਹ ਕੀਤੇ ਬਿਨਾਂ ਸਮਰਥਨ ਦਿੱਤਾ ਜਾਵੇਗਾ, ਜਿਸ ਨਾਲ ਪ੍ਰਤੀ ਵਿਅਕਤੀ ਦੀ ਸੁਤੰਤਰਤਾ ਖੁੱਸ ਜਾਵੇਗੀ।
ਸੁਰੱਖਿਆ ਕਾਨੂੰਨ ਸੁਤੰਤਰਤਾ ਲਈ ਖਤਰਾ ਨਹੀਂ : ਕੈਰੀ ਲੈਮ
ਹਾਂਗਕਾਂਗ ਦੀ ਚੋਟੀ ਦੀ ਕਾਰਜਕਾਰੀ ਨੇਤਾ ਕੈਰੀ ਲੈਮ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਵਲੋਂ ਪ੍ਰਸਤਾਵਿਤ ਰਾਸ਼ਟਰੀ ਸੁਰੱਖਿਆ ਕਾਨੂੰਨ ਇਸ ਸੈਮੀ-ਆਟੋਨੋਮਸ ਖੇਤਰ ਦੇ ਨਾਗਰਿਕ ਅਧਿਕਾਰਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਰਸਮੀ ਨੈਸ਼ਨਲ ਪੀਪਲਜ਼ ਕਾਂਗਰਸ ਜਿਸ ਕਦਮ 'ਤੇ ਵਿਚਾਰ ਕਰ ਰਹੀ ਹੈ ਉਸ ਤੋਂ ਸਾਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ।
ਅਫਗਾਨ ਸਰਕਾਰ 900 ਕੈਦੀਆਂ ਨੂੰ ਕਰੇਗਾ ਰਿਹਾਅ ਤੇ ਤਾਲਿਬਾਨ ਵਧਾ ਸਕਦੈ ਜੰਗਬੰਦੀ
NEXT STORY