ਪੇਸ਼ਾਵਰ- ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟੀਸਤਾਨ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟ ਗਿਆ ਹੈ। ਗਿਲਗਿਤ-ਬਾਲਟੀਸਤਾਨ 'ਚ ਤੇਜ਼ੀ ਨਾਲ ਵੱਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਇਲਾਕੇ ਦੇ ਕਈ ਜ਼ਿਲਿਆਂ 'ਚ ਲੋਕਾਂ ਨੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਸ਼ਰੂ ਕਰ ਦਿੱਤਾ ਹੈ। ਸੈਂਕੜਾਂ ਸਥਾਨਕ ਲੋਕਾਂ ਨੇ ਘਿਸਰ ਜ਼ਿਲੇ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਲੋਕਾਂ ਨੇ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਚੋਣਾਂ ਦੇ ਪ੍ਰਚਾਰ ਦੌਰਾਨ ਝੂਠੇ ਵਾਅਦੇ ਕੀਤੇ।
ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਨੇ ਕਈ ਮੱਦਿਆਂ 'ਤੇ ਸਬਸਿਡੀ ਹਟਾ ਦਿੱਤੀ ਹੈ। ਮੁਦਰਾਸਫੀਤੀ ਦੀ ਦਰ ਕਾਫੀ ਜ਼ਿਆਦਾ ਅਤੇ ਬੇਰੁਜ਼ਗਾਰੀ ਇਤਿਹਾਸਿਕ ਉੱਚਾਈ 'ਤੇ ਹੈ। ਵਿਆਪਕ ਬੇਰੁਜ਼ਗਾਰੀ ਨੇ ਨਾ ਸਿਰਫ ਖੇਤਰ ਦੇ ਲੋਕਾਂ ਦੇ ਸਮਾਜਿਕ-ਆਰਥਿਕ ਮਾਨਕਾਂ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਮੂਲ ਨਿਵਾਸੀਆਂ ਨੂੰ ਕਰਜ਼ ਅਤੇ ਅਵਸਾਦ ਵੱਲ ਵੀ ਧਕੇਲ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਵੈਧ ਰੂਪ ਨਾਲ ਕਬਜ਼ੇ ਵਾਲੇ ਖੇਤਰ 'ਚ ਬੇਰੁਜ਼ਗਾਰੀ ਦੀ ਵਜ੍ਹਾ ਨਾਲ ਮਾਨਸਿਕ ਸਿਹਤ 'ਤੇ ਕਾਫੀ ਬੁਰਾ ਅਸਰ ਪਿਆ ਹੈ। ਅੰਡਰਗਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਦੇ ਵਿਚਾਲੇ ਬੇਰੁਜ਼ਗਾਰੀ ਦੀ ਦਰ ਕਾਫੀ ਜ਼ਿਆਦਾ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਪੜ੍ਹੇ ਲਿਖੇ ਲੋਕਾਂ ਨੂੰ ਵੀ ਜ਼ਿਆਦਾ ਮੌਕੇ ਨਹੀਂ ਦੇ ਪਾ ਰਹੀ ਹੈ। ਸਰਕਾਰ ਨੇ ਸਿਰਫ ਇਲਾਕੇ ਦੇ ਲੋਕਾਂ ਨੂੰ ਹਾਸ਼ੀਏ 'ਤੇ ਜਾਣ ਲਈ ਕੰਮ ਕੀਤਾ ਹੈ। ਪਾਕਿਸਤਾਨ ਦੀ ਸਰਕਾਰ ਨੇ ਕੁਝ ਸਾਲ ਪਹਿਲੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਵਿਰੋਧ ਕਰਨ 'ਤੇ ਗਿਲਗਿਤ-ਬਾਲਟੀਸਤਾਨ ਦੇ ਲੋਕਾਂ ਨੂੰ ਨੌਕਰੀ, ਸਿੱਖਿਆ ਸਮਰਿਧੀ ਦਾ ਵਾਅਦਾ ਕੀਤਾ ਹੈ ਜੋ ਪੂਰਾ ਨਹੀਂ ਕੀਤਾ ਗਿਆ। ਇਸ ਦੌਰਾਨ ਗਿਲਗਿਤ-ਬਾਲਟੀਸਤਾਨ ਦੇ ਲੋਕ ਘੋਰ ਗਰੀਬੀ ਅਤੇ ਬੇਬਸੀ ਨਾਲ ਜੂਝ ਰਹੇ ਹਨ।
ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ਨੂੰ ਲਾਈ ਫਟਕਾਰ, ਕਿਹਾ- ‘ਸਨਮਾਨ ਨਾਲ ਅਸਤੀਫ਼ਾ ਦੇ ਦਿਓ ਨਹੀਂ ਤਾਂ...’
NEXT STORY