ਸਾਊਥਹਾਲ— ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦਾ ਸਾਲਾਨਾ ਸਮਾਗਮ ਸ਼ਨੀਵਾਰ 5 ਮਈ 2018 ਨੂੰ ਬਾਅਦ ਦੁਪਹਿਰ 1 ਵਜੇ ਤੋਂ 8 ਵਜੇ ਤੱਕ 'ਦਾ ਸੈਂਟਰ ਮੈਰਿਕਰੋਡ' ਸਾਊਥਹਾਲ ਵਿਖੇ ਹੋ ਰਿਹਾ ਹੈ। ਸਭ ਤੋਂ ਪਹਿਲਾਂ ਸਾਥੋਂ ਵਿਛੜ ਗਏ ਪੰਜਾਬੀ ਲੇਖਕਾਂ ਨੂੰੰਸ਼ਰਧਾਂਜਲੀ ਦਿੱਤੀ ਜਾਵੇਗੀ। ਉਪਰੰਤ ਇਕ ਪੇਪਰ ਚਮਨ ਲਾਲ ਚਮਨ ਵਲੋਂ੍ਹ ਭਾਰਤ ਤੋਂ ਬਾਹਰ ਰਹਿੰਦੇ ਕਵੀਆਂ ਦੀਆਂ ਕਵਿਤਾਵਾਂ ਦੀ ਸੰਪਾਦਤ ਪੁਸਤਕ 'ਵਰਤਮਾਨ ਦੇ ਆਰ ਪਾਰ' ਉੱਤੇ 'ਵਰਤਮਾਨ ਦੇ ਆਰ ਪਾਰ-ਇਕ ਨਜ਼ਰੀਆ' ਨਾਮ ਦਾ ਪੜ੍ਹਿਆ ਜਾਵੇਗਾ ਅਤੇ ਦੂਸਰਾ ਪਰਚਾ ਮਨਪ੍ਰੀਤ ਸਿੰਘ ਬਧਨੀ ਕਲਾ ਵਲ੍ਹੋਂ 'ਪੰਜਾਬ ਦੀ ਕਿਸਾਨੀ ਦਾ ਸੰਕਟ, ਪ੍ਰਵਾਸ ਅਤੇ ਜਾਗਰੂਕਤਾ 'ਪੜ੍ਹਿਆ ਜਾਵੇਗਾ। ਬਾਅਦ ਵਿਚ ਦੋਹਾਂ ਪੇਪਰਾਂ ਉਤੇ ਭਰਪੂਰ ਬਹਿਸ ਹੋਵੇਗੀ। ਸਭਾ ਦੇ ਪ੍ਰਧਾਨ ਡਾਕਟਰ ਸਾਥੀ ਲੁਧਿਆਣਵੀ ਅਤੇ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਦੀਆਂ ਦੋ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਜਾਵੇਗਾ ਅਤੇ ਕੁਝ ਨਵੀਆਂ ਪੁਸਤਕਾਂ ਰੀਲੀਜ਼ ਕੀਤੀਆਂ ਜਾਣਗੀਆਂ। ਬਰਤਾਨੀਆਂ ਭਰ ਚੋਂ ਆਏ ਕਵੀ ਅਤੇ ਕਵਿੱਤਰੀਆਂ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ। ਦਰਸ਼ਨ ਦੇ ਕੇ ਧੰਨਵਾਦੀ ਬਣਾਓ ਜੀ।
ਵਾਂਗ ਨਾਲ ਗੱਲਬਾਤ ਕਰਨ ਤੇ ਐੱਸ.ਸੀ.ਓ. 'ਚ ਹਿੱਸਾ ਲੈਣ ਸੁਸ਼ਮਾ ਪੁਹੰਚੀ ਚੀਨ
NEXT STORY