ਨਿਊਯਾਰਕ/ਕੈਲਗਰੀ, (ਰਾਜ ਗੋਗਨਾ)— ਕੈਨੇਡਾ ਦਾ ਸ਼ਹਿਰ ਕੈਲਗਰੀ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਕੈਲਗਰੀ ਦੇ ਇਕ 38 ਸਾਲਾ ਪੰਜਾਬੀ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਨੂੰ ਅਲਬਰਟਾ/ਮੋਨਟਾਨਾ ਸਰਹੱਦ 'ਤੇ ਨਸ਼ਿਆਂ ਦੀ ਵੱਡੀ ਖੇਪ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਦੇ ਟਰੱਕ ਵਿਚੋਂ ਲੰਘੇ ਦਿਨੀਂ ਕ੍ਰਿਸਮਸ ਵਾਲੇ ਦਿਨ 228.14 ਕਿਲੋਗ੍ਰਾਮ ਮੀਥੈਮਫੇਟਾਮਾਈਨ ਨਾਮਕ ਡਰੱਗਜ਼ ਬਰਾਮਦ ਹੋਈ ਸੀ। ਇਸ ਦੀ ਬਾਜ਼ਾਰ 'ਚ ਕੀਮਤ 28.5 ਮਿਲੀਅਨ ਡਾਲਰ ਦੇ ਕਰੀਬ ਹੈ ।
ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀ. ਬੀ. ਐੱਸ. ਏ.) ਨੇ ਜਿਸ ਟਰੱਕ ਵਿਚੋਂ 228.14 ਕਿਲੋਗ੍ਰਾਮ ਮੀਥੈਮਫੇਟਾਮਾਈਨ ਫੜੀ ਹੈ, ਉਹ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਿਹਾ ਸੀ ।
ਇਹ ਵੀ ਪੜ੍ਹੋ- ਓਂਟਰਾਈਓ ਵੱਲੋਂ ਵਿਦੇਸ਼ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਲਾਉਣ ਦੀ ਮੰਗ
ਭਾਵੇਂ ਅਮਰਪ੍ਰੀਤ ਸਿੰਘ ਨੂੰ 14 ਜਨਵਰੀ ਵਾਲੇ ਦਿਨ ਹਿਰਾਸਤ 'ਚੋਂ ਰਿਹਾਈ ਮਿਲ ਗਈ ਸੀ ਪਰ ਹੁਣ ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ 11 ਫਰਵਰੀ ਨੂੰ ਹੋਵੇਗੀ । ਹੁਣ ਅੱਗੇ ਅਦਾਲਤ ਵਿਚ ਫ਼ੈਸਲਾ ਹੋਵੇਗਾ ਕਿ ਇਸ ਬਰਾਮਦਗੀ ਵਿਚ ਕੌਣ ਇਸ ਦਾ ਦੋਸ਼ੀ ਹੈ ਤੇ ਇਹ ਨਸ਼ੀਲੇ ਪਦਾਰਥ ਦਾ ਸਬੰਧ ਕਿਹੜੇ-ਕਿਹੜੇ ਲੋਕਾਂ ਨਾਲ ਸੀ । ਦੱਸ ਦਈਏ ਕਿ ਕੈਨੇਡਾ ਵਿਚ ਬਹੁਤ ਸਾਰੇ ਪੰਜਾਬੀ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਜੋ ਬਾਈਡੇਨ ਨੇ H1B ਵੀਜ਼ਾਧਾਰਕ ਭਾਰਤੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ, ਕੀਤਾ ਇਹ ਵੱਡਾ ਐਲਾਨ
NEXT STORY