ਮਿਲਾਨ (ਸਾਬੀ ਚੀਨੀਆ)- ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਕਈ ਸੰਸਥਾਵਾਂ ਉਪਰਾਲੇ ਕਰਦੀਆਂ ਆ ਰਹੀਆਂ ਹਨ। ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਜਿੱਥੇ ਪੰਜਾਬ ਵਿੱਚ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਉਥੇ ਹੀ ਵਿਦੇਸ਼ਾਂ ਵਿੱਚ ਵੀ ਪੰਜਾਬਣ ਮੁਟਿਆਰਾਂ ਇਕੱਠੀਆ ਹੋ ਕੇ ਤੀਆਂ ਦੇ ਮੇਲੇ ਮੌਕੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰ ਲੈਂਦੀਆਂ ਹਨ।
ਪੰਜਾਬੀ ਸੱਭਿਆਚਾਰ ਦੀ ਝਲਕ ਪਾਉਂਦਾ ਤੀਆਂ ਦਾ ਮੇਲਾ ਜ਼ਿਲ੍ਹਾ ਬੈਰਗਮੋ ਵਿੱਚ ਪੈਂਦੇ ਸ਼ੀਸ਼ਾ ਪੈਲੇਸ ਅਲਬਾਨੋਂ ਸੰਤ ਅਲੇਸਾਂਦਰੋ ਪਿੰਡ ਵਿੱਚ ਕਰਵਾਇਆ ਗਿਆ। ਇਸ ਮੌਕੇ ਪੰਜਾਬਣ ਮੁਟਿਆਰਾਂ ਵੱਲੋਂ ਗਿੱਧਾ, ਬੋਲੀਆਂ ਅਤੇ ਡੀਜੇ 'ਤੇ ਨੱਚ-ਨੱਚ ਖੂਬ ਰੌਣਕਾਂ ਲਾਈਆਂ ਗਈਆਂ। ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ, ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ, ਬੱਚੀਆਂ ਤੇ ਬੀਬੀਆਂ ਦਾ ਇਕੱਠ ਆਪਣੇ ਆਪ ਵਿੱਚ ਇਤਿਹਾਸਕ ਹੋ ਨਿਬੜਿਆ। ਇਸ ਮੇਲੇ ਨੂੰ ਸਫਲ ਬਣਾਉਣ ਲਈ ਪ੍ਰਬਧੰਕ ਪਰਮਜੀਤ ਕੌਰ ਸ਼ੰਮੀ ਵਲੋਂ ਸਮੂਹ ਸਹਿਯੋਗੀਆਂ ਅਤੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਮੇਲਿਆਂ ਦਾ ਆਯੋਜਨ ਕਰਦੇ ਰਹਿਣਗੇ।
ਅਮਰੀਕਾ: ਡਿਪਟੀ ਇੰਸਪੈਕਟਰ ਤਾਰਿਕ ਸ਼ੇਪਾਰਡ ਦੀ ਹੋਈ ਤਰੱਕੀ, ਮਿਲੀ ਇਹ ਜ਼ਿੰਮੇਵਾਰੀ
NEXT STORY