ਇੰਟਰਨੈਸ਼ਨਲ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਕਾਲਾ ਸਾਗਰ ਪ੍ਰਾਇਦੀਪ 'ਤੇ ਕਬਜ਼ੇ ਦੀ 9ਵੀਂ ਵਰ੍ਹੇਗੰਢ ਮੌਕੇ ਕ੍ਰੀਮੀਆ ਦਾ ਦੌਰਾ ਕੀਤਾ। ਅੰਤਰਰਾਸ਼ਟਰੀ ਅਪਰਾਧ ਅਦਾਲਤ ਦੁਆਰਾ ਯੁੱਧ ਅਪਰਾਧ ਦੇ ਦੋਸ਼ਾਂ 'ਚ ਪੁਤਿਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਤੋਂ ਇਕ ਦਿਨ ਬਾਅਦ ਰੂਸੀ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਇਕ ਆਰਟ ਸਕੂਲ ਅਤੇ ਬੱਚਿਆਂ ਦੇ ਇਕ ਕੇਂਦਰ ਦਾ ਦੌਰਾ ਕੀਤਾ। ਅਦਾਲਤ ਨੇ ਸ਼ੁੱਕਰਵਾਰ ਨੂੰ ਉਸ 'ਤੇ ਯੂਕ੍ਰੇਨ 'ਤੇ ਰੂਸੀ ਹਮਲੇ ਦੌਰਾਨ ਯੂਕ੍ਰੇਨ ਤੋਂ ਬੱਚਿਆਂ ਦੇ ਅਗਵਾ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਸੀ। ਇਹ ਜੰਗ ਕਰੀਬ 13 ਮਹੀਨੇ ਪਹਿਲਾਂ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ : ਇਕਵਾਡੋਰ 'ਚ ਤੇਜ਼ ਭੂਚਾਲ ਦੇ ਤੇਜ਼ ਝਟਕੇ, 6.7 ਰਹੀ ਤੀਬਰਤਾ
2014 ਤੋਂ ਰੂਸ ਦੇ ਕਬਜ਼ੇ 'ਚ ਹੈ ਕ੍ਰੀਮੀਆ
ਰੂਸ ਨੇ 2014 ਵਿੱਚ ਯੂਕ੍ਰੇਨ ਦੇ ਕ੍ਰੀਮੀਆ 'ਤੇ ਕਬਜ਼ਾ ਕਰ ਲਿਆ ਸੀ। ਯੁੱਧ ਦੌਰਾਨ ਯੂਕ੍ਰੇਨ ਨੇ ਕ੍ਰੀਮੀਆ ਨੂੰ ਰੂਸ ਦੀ ਮੁੱਖ ਭੂਮੀ ਨਾਲ ਜੋੜਨ ਵਾਲੇ ਪੁਲ ਨੂੰ ਉਡਾ ਦਿੱਤਾ ਸੀ। ਇਸ ਕਾਰਨ ਯੂਕ੍ਰੇਨ ਤੋਂ ਰੂਸ ਦਾ ਸੜਕ ਸੰਪਰਕ ਪ੍ਰਭਾਵਿਤ ਹੋਇਆ ਸੀ ਪਰ ਰੂਸ ਨੇ ਰਿਕਾਰਡ ਸਮੇਂ ਵਿੱਚ ਇਸ ਪੁਲ ਦੀ ਮੁਰੰਮਤ ਕਰਕੇ ਚਾਲੂ ਕਰ ਦਿੱਤਾ। ਇਸ ਪੁਲ ਦੇ ਨਾਲ ਲੱਗੀ ਰੇਲਵੇ ਲਾਈਨ ਵੀ ਚਾਲੂ ਹੈ। ਰੂਸ ਦੀ ਫੌਜ ਕ੍ਰੀਮੀਆ ਰਾਹੀਂ ਹੀ ਯੂਕ੍ਰੇਨ ਵਿੱਚ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ।
ਇਹ ਵੀ ਪੜ੍ਹੋ : ਲੰਡਨ: ਹੀਥਰੋ ਹਵਾਈ ਅੱਡੇ ਦੇ ਸੁਰੱਖਿਆ ਗਾਰਡ ਕਰਨਗੇ 10 ਦਿਨਾਂ ਲਈ ਹੜਤਾਲ, ਦੱਸੀ ਇਹ ਵਜ੍ਹਾ
ਪੁਤਿਨ ਦਾ ਕ੍ਰੀਮੀਆ ਜਾਣ ਦਾ ਕੀ ਹੈ ਮਕਸਦ?
ਆਈਸੀਸੀ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਤਿਨ ਦੀ ਕ੍ਰੀਮੀਆ ਯਾਤਰਾ ਨੂੰ ਅਮਰੀਕਾ ਅਤੇ ਯੂਕ੍ਰੇਨ ਲਈ ਸਿੱਧਾ ਚੈਲੇਂਜ ਮੰਨਿਆ ਜਾ ਰਿਹਾ ਹੈ। ਪੂਰੀ ਦੁਨੀਆ ਕ੍ਰੀਮੀਆ ਨੂੰ ਯੂਕ੍ਰੇਨ ਦਾ ਹਿੱਸਾ ਮੰਨਦੀ ਹੈ। ਅਜਿਹੇ 'ਚ ਪੁਤਿਨ ਦਾ ਇੱਥੇ ਆਉਣਾ ਆਪਣੇ-ਆਪ 'ਚ ਸਿੱਧੀ ਚੁਣੌਤੀ ਹੈ। ਪੁਤਿਨ ਦਰਸਾ ਰਹੇ ਹਨ ਕਿ ਉਹ ਕਹਿਣ ਤੋਂ ਵੱਧ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਯੂਕ੍ਰੇਨ ਵਿਰੁੱਧ ਹਮਲੇ ਤੋਂ ਪਿੱਛੇ ਨਾ ਹਟਣ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੂੰ ਵੀ ਦਰਸਾਉਂਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਫ਼ਗਾਨਿਸਤਾਨ ’ਚ ਮਾਈਨ ਧਮਾਕਾ, 2 ਬੱਚਿਆਂ ਦੀ ਮੌਤ, 2 ਜ਼ਖ਼ਮੀ
NEXT STORY