ਮਾਸਕੋ (ਅਨਸ)- ਰੂਸ ਦੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਹੱਤਿਆ ਦਾ ਹੁਕਮ ਦਿੱਤਾ ਹੈ। ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਮੋਟੇ ਤੌਰ ’ਤੇ ਕ੍ਰੇਮਲਿਨ ਦੇ 400 ਭਾੜੇ ਦੇ ਫੌਜੀ ਕੰਮ ਕਰ ਰਹੇ ਹਨ। ਇਸ ਗੱਲ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਹਥਿਆਰਬੰਦ ਮਿਲੀਸ਼ੀਆ ਨੂੰ 5 ਹਫਤੇ ਪਹਿਲਾਂ ਅਫਰੀਕਾ ਤੋਂ ਕੀਵ ਭੇਜਿਆ ਗਿਆ ਹੈ। ਮਿਲੀਸ਼ੀਆ ਨੂੰ ਮੋਟੀ ਰਕਮ ਦੇ ਬਦਲੇ ਵਿਚ ਜੇਲੇਂਸਕੀ ਦੀ ਸਰਕਾਰ ਨੂੰ ਸੁੱਟਣ ਦਾ ਹੁਕਮ ਦਿੱਤਾ ਗਿਆ ਹੈ। ਇਹ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਹੁਕਮ ’ਤੇ ਕੀਵ ਨੂੰ ਕਬਜ਼ੇ ਵਿਚ ਲੈਣ ਦੇ ਪਲਾਨ ਦੇ ਤਹਿਤ ਹੋ ਰਿਹਾ ਹੈ। ਰੂਸ ਦੇ ਇਰਾਦਾ ਯੂਕ੍ਰੇਨ ’ਤੇ ਜਲਦੀ ਤੋਂ ਜਲਦੀ ਕਬਜ਼ਾ ਕਰਨ ਦਾ ਹੈ।
ਇਹ ਵੀ ਪੜ੍ਹੋ: ਰੂਸ ਦੇ ਹਮਲੇ ਦਰਮਿਆਨ ਬੋਰਿਸ ਜਾਨਸਨ ਦੀ ਯੂਕ੍ਰੇਨ ਦੇ ਨਾਗਰਿਕਾਂ ਲਈ ਵੱਡੀ ਪੇਸ਼ਕਸ਼
‘ਦਿ ਟਾਈਮਸ’ ਦੀ ਰਿਪੋਰਟ ਮੁਤਾਬਕ ਯੂਕ੍ਰੇਨ ਸਰਕਾਰ ਨੂੰ ਸ਼ਨੀਵਾਰ ਦੀ ਸਵੇਰ ਇਸ ਮਿਸ਼ਨ ਦੀ ਜਾਣਕਾਰੀ ਮਿਲੀ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਕੀਵ ਵਿਚ 36 ਘੰਟੇ ਦਾ ਕਰਫਿਊ ਲਾਗੂ ਕੀਤਾ ਗਿਆ। ਦਿ ਵੈਗਨਰ ਗਰੁੱਪ ਦੇ ਇਕ ਨੇੜਲੇ ਸੂਤਰ ਨੇ ਦੱਸਿਆ ਕਿ 2000 ਤੋਂ ਲੈਕੇ 4000 ਭਾੜੇ ਦੇ ਫੌਜੀ ਪੂਰੇ ਯੂਕ੍ਰੇਨ ਵਿਚ ਕੰਮ ਕਰ ਰਹੇ ਹਨ। ਇਕੱਲੇ ਰਾਜਧਾਨੀ ਕੀਵ ਵਿਚ 400 ਭਾੜੇ ਦੇ ਫੌਜੀ ਸਰਗਰਮ ਹਨ। ਇਹ ਸਾਰੇ ਬੇਲਾਰੂਸ ਦੇ ਰਸਤੇ ਇਥੋਂ ਤੱਕ ਪਹੁੰਚੇ ਹਨ। ਵੈਗਨਰ ਗਰੁੱਪ ਨੂੰ ਪੁਤਿਨ ਦੇ ਸਭ ਤੋਂ ਨੇੜਲੇ ਦੋਸਤਾਂ ਵਿਚੋਂ ਇਕ ਵਲੋਂ ਚਲਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਦਰਜਨਾਂ ਰੂਸੀ ਫ਼ੌਜੀਆਂ ਨੇ ਯੂਕ੍ਰੇਨ ਦੇ ਸਾਹਮਣੇ ਕੀਤਾ ਆਤਮ ਸਮਰਪਣ
ਯੂਕ੍ਰੇਨ ਵਿਚ ਫੌਜੀਆਂ ਨੂੰ ਭੇਜ ਸਕਦੈ ਬੇਲਾਰੂਸ
ਇਸ ਗੱਲ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬੇਲਾਰੂਸ ਜਲਦੀ ਹੀ ਯੂਕ੍ਰੇਨ ਵਿਚ ਆਪਣੇ ਫੌਜੀਆਂ ਨੂੰ ਭੇਜ ਸਕਦਾ ਹੈ। ਉਸਦਾ ਇਰਾਦਾ ਆਪਣੇ ਦੋਸਤ ਰੂਸ ਦੀ ਮਦਦ ਕਰਨ ਦਾ ਹੈ। ਦਰ ਅਸਲ ਅਮਰੀਕਾ ਦੇ ਖੁਫੀਆ ਵਿਭਾਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੇਲਾਰੂਸ ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚ ਰੂਸ ਦਾ ਸਾਥ ਦਿੰਦੇ ਹੋਏ ਸੋਮਵਾਰ ਤੱਕ ਯੂਕ੍ਰੇਨ ਵਿਚ ਫੌਜ ਭੇਜ ਸਕਦਾ ਹੈ। ਅਧਿਕਾਰੀ ਦੇ ਮੁਤਾਬਕ ਰੂਸ ਨੇ ਜੋ ਅੰਦਾਜ਼ਾ ਲਗਾਇਆ ਸੀ, ਇਹ ਹਮਲਾ ਉਸਦੇ ਮੁਕਾਬਲੇ ਜ਼ਿਆਦਾ ਮੁਸ਼ਕਲ ਅਤੇ ਮੱਠਾ ਰਿਹਾ ਹੈ।
ਇਹ ਵੀ ਪੜ੍ਹੋ: ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜ਼ੇਲੇਂਸਕੀ ਨੇ EU ਦੀ ਮੈਂਬਰਸ਼ਿਪ 'ਤੇ ਕੀਤੇ ਦਸਤਖਤ, ਯੂਰਪੀਅਨ ਸੰਘ ਨੂੰ ਕੀਤੀ ਵੱਡੀ ਅਪੀਲ
NEXT STORY