ਇੰਟਰਨੈਸ਼ਨਲ ਡੈਸਕ : ਰੂਸ ਦੇ ਰੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੇ ਖਿਲਾਫ਼ ਹਥਿਆਰਬੰਦ ਬਗਾਵਤ ਦਾ ਸੱਦਾ ਦੇਣ ਵਾਲੀ ਨਿੱਜੀ ਫ਼ੌਜ 'ਵੈਗਨਰ' ਦੇ ਮੁਖੀ ਯੇਵੇਨੀ ਪ੍ਰੀਗੋਝਿਨ ਨੇ ਸ਼ਨੀਵਾਰ ਸਵੇਰੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਲੜਾਕੇ ਯੂਕਰੇਨ ਦੀ ਸਰਹੱਦ ਪਾਰ ਕਰ ਕੇ ਰੂਸ ਦੇ ਇਕ ਮਹੱਤਵਪੂਰਨ ਸ਼ਹਿਰ ’ਚ ਪਹੁੰਚ ਗਏ ਹਨ। ਪ੍ਰੀਗੋਝਿਨ ਨੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿਚ ਉਹ ਰੋਸਟੋਵ-ਆਨ-ਡਾਨ ਵਿਚ ਸਥਿਤ ਰੂਸੀ ਫੌਜੀ ਹੈੱਡਕੁਆਰਟਰ ’ਚ ਖੜ੍ਹੇ ਨਜ਼ਰ ਆ ਰਹੇ ਹਨ। ਇਹ ਹੈੱਡਕੁਆਰਟਰ ਯੂਕਰੇਨ ’ਚ ਜੰਗ ਦੀ ਨਿਗਰਾਨੀ ਕਰਦਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਦਿੱਤੀ ਢਿੱਲ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ
ਪ੍ਰੀਗੋਝਿਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਫ਼ੌਜਾਂ ਨੇ ਹਵਾਈ ਪੱਟੀ ਸਮੇਤ ਸ਼ਹਿਰ ਵਿਚ ਸਥਿਤ ਫੌਜੀ ਸਥਾਪਨਾਵਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਸੋਸ਼ਲ ਮੀਡੀਆ 'ਤੇ ਜਾਰੀ ਇਕ ਹੋਰ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਫ਼ੌਜ ਦੇ ਵਾਹਨ ਅਤੇ ਟੈਂਕਰ ਸੜਕਾਂ ’ਤੇ ਮੌਜੂਦ ਹਨ। ਪ੍ਰੀਗੋਝਿਨ ਦੇ ਇਸ ਕਦਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰੂਸ ਦੀਆਂ ਸੁਰੱਖਿਆ ਸੇਵਾਵਾਂ ਨੇ ਉਨ੍ਹਾਂ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਸ ਦੇ ਮੱਦੇਨਜ਼ਰ ਰਾਜਧਾਨੀ ਮਾਸਕੋ ਅਤੇ ਰੋਸਤੋਵ-ਆਨ-ਡਾਨ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ 'ਵੈਗਨਰ' ਰੂਸ ਦੇ ਪ੍ਰਮੁੱਖ ਸ਼ਹਿਰ ’ਚ ਕਿਵੇਂ ਦਾਖਲ ਹੋਇਆ ਜਾਂ ਉਸ ਦੇ ਨਾਲ ਕਿੰਨੇ ਲੜਾਕੇ ਹਨ।
ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਪ੍ਰੀਗੋਝਿਨ ਦੇ ਬਗਾਵਤ ਦਾ ਐਲਾਨ ਕਰਨ ਦੀ ਵਜ੍ਹਾ ਨਾਲ ਯੂਕਰੇਨ ਵਿਚ ਰੂਸ ਦੀ ਮੁਹਿੰਮ ਪ੍ਰਭਾਵਿਤ ਹੋ ਸਕਦੀ ਹੈ। 'ਵੈਗਨਰ' ਫ਼ੌਜਾਂ ਨੇ ਯੂਕਰੇਨ ਯੁੱਧ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਬਖਮੂਤ ਸ਼ਹਿਰ 'ਤੇ ਕਬਜ਼ਾ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ, ਜਿਥੇ ਇਕ ਲੰਬੀ ਅਤੇ ਭਿਆਨਕ ਲੜਾਈ ਹੋਈ। ਪ੍ਰੀਗੋਝਿਨ ਨੇ ਰੂਸ ਦੇ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਵੀ ਆਲੋਚਨਾ ਕੀਤੀ ਹੈ, ਉਨ੍ਹਾਂ ’ਤੇ ਅਯੋਗ ਹੋਣ ਅਤੇ 'ਵੈਗਨਰ' ਬਲਾਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਦੀ ਸਪਲਾਈ ਨਾ ਕਰਨ ਦਾ ਦੋਸ਼ ਲਗਾਇਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
'ਯੇ ਦੋਸਤੀ ਹਮ ਨਹੀਂ ਤੋੜੇਂਗੇ...', ਮਿਸਰ ਦੀ ਔਰਤ ਨੇ PM ਮੋਦੀ ਨੂੰ ਸੁਣਾਇਆ ਫ਼ਿਲਮ Sholay ਦਾ ਗੀਤ, ਦੇਖੋ Video
NEXT STORY