ਲੰਡਨ (ਭਾਸ਼ਾ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਬੁੱਧਵਾਰ ਨੂੰ ਆਪਣੇ 10ਵੇਂ ਪੜਪੋਤੇ ਦੇ ਜਨਮ 'ਤੇ ਖੁਸ਼ੀ ਜ਼ਾਹਰ ਕੀਤੀ। ਮਹਾਰਾਣੀ ਦੀ ਪੋਤੀ ਜਾਰਾ ਟਿੰਡਲ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਮ ਲੁਕਾਸ ਫਿਲਿਪ ਟਿੰਡਲ ਰੱਖਿਆ ਗਿਆ ਹੈ। ਲੁਕਾਸ, ਬ੍ਰਿਟੇਨ ਦੇ ਸਿੰਘਾਸਨ ਦੇ ਉਤਰਾਧਿਕਾਰੀ ਦੀ ਕਤਾਰ ਵਿਚ 22ਵੇਂ ਸਥਾਨ 'ਤੇ ਹੈ।
ਜਾਰਾ ਟਿੰਡਲ, 94 ਸਾਲਾ ਮਹਾਰਾਣੀ ਦੀ ਬੇਟੀ ਰਾਜਕੁਮਾਰੀ ਏਨ ਅਤੇ ਇੰਗਲੈਂਡ ਦੇ ਸਾਬਕਾ ਰਗਬੀ ਖਿਡਾਰੀ ਮਾਇਕ ਟਿੰਡਲ ਦੀ ਔਲਾਦ ਹਨ। ਜਾਰਾ ਨੂੰ ਜਣੇਪੇ ਦੀ ਦਰਦ ਹੋਣ 'ਕੇ ਉਹ ਸਮੇਂ 'ਤੇ ਹਸਪਤਾਲ ਨਹੀਂ ਪਹੁੰਚ ਸਕੀ, ਇਸ ਲਈ ਉਹਨਾਂ ਨੇ ਆਪਣੀ ਤੀਜੀ ਔਲਾਦ ਲੁਕਾਸ ਨੂੰ ਇਸ਼ਨਾਨਘਰ (ਬਾਥਰੂਮ) ਵਿਚ ਹੀ ਜਨਮ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਯੂਕੇ : ਤਾਲਾਬੰਦੀ ਨੂੰ ਇੱਕ ਸਾਲ ਪੂਰਾ, ਕੋਰੋਨਾ ਕਾਰਨ ਵਿਛੜੀਆਂ ਰੂਹਾਂ ਨੂੰ ਕੀਤਾ ਗਿਆ ਯਾਦ
ਬਕਿੰਘਮ ਪੈਲੇਸ ਦੇ ਬੁਲਾਰੇ ਨੇ ਕਿਹਾ,''ਮਹਾਰਾਣੀ ਅਤੇ ਡਿਊਕ ਆਫ ਐਡਿਨਬਰਗ (ਰਾਜਕੁਮਾਰ ਫਿਲਿਪ) ਖ਼ਬਰ ਮਿਲਣ ਨਾਲ ਖੁਸ਼ ਹਨ ਅਤੇ ਉਹ ਆਪਣੇ 10ਵੇਂ ਪੜਪੋਤੇ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।'' ਲੁਕਾਸ ਦਾ ਮੱਧ ਨਾਮ ਜਾਰਾ ਦੇ ਦਾਦਾ ਰਾਜਕੁਮਾਰ ਫਿਲਿਪ ਅਤੇ ਮਾਇਕ ਦੇ ਆਪਣੇ ਪਿਤਾ ਦੇ ਨਾਮ 'ਤੇ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ : ਤਖ਼ਤਾ ਪਲਟ ਦੇ ਵਿਰੋਧ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕਾਂ ਨੂੰ ਜੁੰਟਾ ਸ਼ਾਸਨ ਨੇ ਕੀਤਾ ਰਿਹਾਅ
ਮਿਆਂਮਾਰ : ਤਖ਼ਤਾ ਪਲਟ ਦੇ ਵਿਰੋਧ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕਾਂ ਨੂੰ ਜੁੰਟਾ ਸ਼ਾਸਨ ਨੇ ਕੀਤਾ ਰਿਹਾਅ
NEXT STORY