ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਕੇਂਦਰੀ ਕੁਈਨਜ਼ਲੈਂਡ 'ਚ ਵਾਂਗਾਨ ਅਤੇ ਜਾਗਾਲਿੰਗੋ ਰਵਾਇਤੀ ਮਾਲਕ ਜੋ ਅਡਾਨੀ ਦੇ ਕੋਲ ਮਾਈਨ ਦਾ ਵਿਰੋਧ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਜ਼ਮੀਨਾਂ ਦਾ “ਮੁੜ ਕਬਾਇਲੀ ਕਬਜ਼ਾ” ਸਥਾਪਿਤ ਕਰ ਲਿਆ ਹੈ। ਇਸ ਦੇ ਨਾਲ ਹੀ ਅਡਾਨੀ ਦੇ ਮਜ਼ਦੂਰਾਂ ਨੂੰ ਮਾਈਨ ਉਸਾਰੀ ਵਾਲੀ ਥਾਂ ’ਤੇ ਪਹੁੰਚਣ ਤੋਂ ਰੋਕ ਦਿੱਤਾ ਹੈ। ਰਵਾਇਤੀ ਮਾਲਕਾਂ ਨੇ ਇਕ ਵਾਰ ਫੇਰ ਵਾਤਾਵਰਣ ਅਤੇ ਜ਼ਮੀਨ ਦੀ ਮਾਲਕੀ ਤਹਿਤ ਕੇਂਦਰੀ ਕੁਈਨਜ਼ਲੈਂਡ ਵਿਚ ਅਡਾਨੀ ਕੋਲੇ ਦੀ ਖਾਨ ਨੂੰ ਰੋਕਣ ਲਈ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਹੈ। ਪਰ ਅਡਾਨੀ ਦੇ ਬੁਲਾਰੇ ਨੇ ਕਿਹਾ ਕਿ ਨਾਕਾਬੰਦੀ ਦੇ ਬਾਵਜੂਦ ਖਾਨ ਦੀ ਉਸਾਰੀ ਨਿਰੰਤਰ ਜਾਰੀ ਹੈ।
ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿਚ ਰਵਾਇਤੀ ਮਾਲਕ ਅਤੇ ਦੇਸ਼ ਦੇ ਜਾਗਾਲਿੰਗੋ ਨਿਵਾਸੀ ਸ਼ਾਮਲ ਹਨ, ਨੇ ਕੇਂਦਰੀ ਕੁਈਨਜ਼ਲੈਂਡ ਵਿਚ ਵਿਵਾਦਪੂਰਨ ਅਡਾਨੀ ਕਾਰਮੀਕਲ ਕੋਲਾ ਖਾਨ ਦੀ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਹੈ। ਕੁਈਨਜ਼ਲੈਂਡ ਪੁਲਿਸ ਦੇ ਬੁਲਾਰੇ ਨੇ ਸੋਮਵਾਰ ਦੁਪਹਿਰ ਨੂੰ ਦੱਸਿਆ ਕਿ 20 ਤੋਂ ਵੱਧ ਲੋਕਾਂ ਨੇ ਜਗ੍ਹਾ ਤੋਂ ਸੜਕ ਦੇ ਪਾਰ ਇੱਕ ਕੈਂਪ ਸਥਾਪਿਤ ਕਰ ਲਿਆ ਸੀ। ਪੁਲਿਸ ਮੁਤਾਬਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਹ ਨਾਕਾਬੰਦੀ ਮਕਾਏ ਤੋਂ 400 ਕਿਲੋਮੀਟਰ ਤੋਂ ਜ਼ਿਆਦਾ ਅੰਦਰ ਸਥਿਤ ਮਾਈਨ ਦੇ ਨਿਰਮਾਣ ਦੇ ਵਿਰੁੱਧ ਇਕ ਦਹਾਕੇ ਦੀ ਮੁਹਿੰਮ ਤੋਂ ਬਾਅਦ ਹੈ, ਜੋ ਕਿ ਪੂਰਾ ਹੋਣ 'ਤੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕੋਲਾ ਖਾਨ ਬਣਨ ਲਈ ਤੈਅ ਕੀਤੀ ਗਈ ਹੈ।
ਵੈਂਗਨ ਅਤੇ ਜੈਲਲਿੰਗੋ ਦੇ ਐਡਰੀਅਨ ਬੁਰਗਗੱਬਾ ਨੇ ਕਿਹਾ ਕਿ ਨਾਕਾਬੰਦੀ ਦਾ ਉਦੇਸ਼ ਜ਼ਮੀਨ 'ਤੇ ਮੁੜ ਕਬਜ਼ਾ ਸਥਾਪਤ ਕਰਨਾ ਅਤੇ ਮਾਈਨਿੰਗ ਦੈਂਤ ਨੂੰ ਪ੍ਰਾਜੈਕਟ ਛੱਡਣ ਲਈ ਮਜਬੂਰ ਕਰਨਾ ਹੈ। ਉਹਨਾਂ ਨੇ ਕਿਹਾ,"ਅਸੀਂ ਆਪਣੀ ਧਰਤੀ 'ਤੇ ਆਪਣਾ ਕਬਜ਼ਾ ਵਾਪਸ ਲੈ ਰਹੇ ਹਾਂ। ਕਿਉਂਕਿ, ਸਾਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਅਤੇ ਅਸੀਂ ਆਪਣੇ ਗੈਰ-ਨਿਯੰਤਰਿਤ ਪ੍ਰਦੇਸ਼ ਦੇ ਵਿਨਾਸ਼ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ।”
ਪੜ੍ਹੋ ਇਹ ਅਹਿਮ ਖਬਰ- ਹਰਿਆਲੀ ਵਾਲੇ ਵਾਤਾਵਰਨ 'ਚ ਬੱਚਿਆਂ ਦਾ IQ ਪੱਧਰ ਤੇਜ਼ੀ ਨਾਲ ਵੱਧਦਾ ਹੈ : ਅਧਿਐਨ
ਗਰੇਲੀ ਬੇਸਿਨ ਨੇ ਪ੍ਰਾਜੈਕਟ ਨੂੰ ਰੋਕਣ ਲਈ ਅਦਾਲਤ ਦੀਆਂ ਬਾਰ-ਬਾਰ ਅਸਫਲ ਕਾਰਵਾਈਆਂ ਕਰਨ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਰਮੀਕਲ ਮਾਈਨ ਪ੍ਰਾਜੈਕਟ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਸਾਡੀਆਂ ਕਬਾਇਲੀ ਜ਼ਮੀਨਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ। ਉੱਧਰ ਅਡਾਨੀ ਗਰੁੱਪ ਨੇ ਪਿਛਲੇ ਮਹੀਨੇ ਬ੍ਰਿਸਬੇਨ ਟਾਈਮਜ਼ ਨੂੰ ਦੱਸਿਆ ਸੀ ਕਿ ਉਹ 2021 ਤੱਕ ਖਾਨ ਵਿੱਚੋਂ ਪਹਿਲੀ ਬਰਾਮਦੀ ਕੋਲਾ ਖੇਪ ਲਈ ਵਚਨਬੱਧ ਹਨ। ਗੌਰਤਲਬ ਹੈ ਕਿ ਸੰਘੀ ਅਤੇ ਰਾਜ ਸਰਕਾਰਾਂ ਦੁਆਰਾ ਅੰਤਮ ਮਨਜ਼ੂਰੀਆਂ ਦੇ ਬਾਅਦ ਇਸ ਮਾਈਨ ਦਾ ਨਿਰਮਾਣ 2019 ਵਿੱਚ ਸ਼ੁਰੂ ਹੋਇਆ ਸੀ। ਅਡਾਨੀ ਨੇ ਸਾਲ 2018 ਵਿਚ ਇਸ ਪ੍ਰਾਜੈਕਟ ਨੂੰ 60 ਮਿਲੀਅਨ ਟਨ-ਪ੍ਰਤੀ ਸਾਲ ਦੀ ਖਾਣ ਤੋਂ ਘਟਾ (ਖਰਚਾ 16.5 ਬਿਲੀਅਨ ਡਾਲਰ) 10 ਤੋਂ 15 ਮਿਲੀਅਨ ਟਨ (ਖਰਚਾ ਲਗਭਗ 2 ਬਿਲੀਅਨ ਡਾਲਰ) ਤੱਕ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੀ ਜਥੇਬੰਦੀ 'ਚ ਲਗਾਤਾਰ ਹੋ ਰਿਹਾ ਹੈ ਵਾਧਾ
NEXT STORY