ਬ੍ਰਸੇਲਸ (ਬਿਊਰੋ): ਹਰੇ-ਭਰੇ ਖੇਤਰਾਂ ਵਿਚ ਰਹਿਣ ਵਾਲੇ ਬੱਚਿਆਂ ਦਾ ਆਈ.ਕਿਊ. (intelligence quotient)ਪੱਧਰ ਤੇਜ਼ੀ ਨਾਲ ਵੱਧਦਾ ਹੈ। ਅਜਿਹੇ ਮਾਹੌਲ ਵਿਚ ਰਹਿਣ ਵਾਲੇ ਬੱਚੇ ਕਾਫੀ ਸਮਝਦਾਰ ਹੁੰਦੇ ਹਨ ਅਤੇ ਬੁਰਾ ਵਤੀਰਾ ਵੀ ਨਹੀਂ ਕਰਦੇ। ਬੈਲਜੀਅਮ ਦੀ ਹਾਸੇਲਟ ਯੂਨੀਵਰਸਿਟੀ ਵੱਲੋਂ ਕੀਤੇ ਗਏ ਅਧਿਐਨ ਵਿਚ ਇਹ ਨਤੀਜਾ ਕੱਢਿਆ ਗਿਆ ਹੈ। ਅਸਲ ਵਿਚ ਇਸ ਗੱਲ ਦੇ ਸਬੂਤ ਪਹਿਲਾਂ ਤੋਂ ਹੀ ਹਨ ਕਿ ਹਰਾ ਰੰਗ ਬੱਚਿਆਂ ਦੇ ਵਿਕਾਸ ਵਿਚ ਹਰ ਤਰ੍ਹਾਂ ਨਾਲ ਸਹਾਇਕ ਹੁੰਦਾ ਹੈ। ਪਰ ਇਸ ਨੂੰ ਪਰਖਣ ਦੇ ਲਈ ਹੀ ਪਹਿਲੀ ਵਾਰ ਇਸ ਤਰ੍ਹਾਂ ਦਾ ਅਧਿਐਨ ਕੀਤਾ ਗਿਆ।
ਬੱਚਿਆਂ ਵਿਚ ਆਈ.ਕਿਊ. ਦੀ ਜਾਂਚ ਦੇ ਲਈ 10 ਤੋਂ 15 ਸਾਲ ਦੇ 620 ਬੱਚਿਆਂ 'ਤੇ ਅਧਿਐਨ ਕੀਤਾ ਗਿਆ। ਹਰਿਆਲੀ ਦੀ ਸੈਟੇਲਾਈਟ ਇਮੇਜ ਲੈ ਕੇ ਕੀਤੇ ਗਏ ਅਧਿਐਨ ਵਿਚ ਪਤਾ ਚਲਿਆ ਕਿ ਜਿਹੜੇ ਬੱਚਿਆਂ ਦੇ ਆਲੇ-ਦੁਆਲੇ ਹਰਿਆਲੀ ਜ਼ਿਆਦਾ ਹੈ, ਉਹਨਾਂ ਦਾ ਆਈ.ਕਿਊ. ਸਕੋਰ ਔਸਤ ਤੋਂ 2.6 ਅੰਕ ਵੱਧ ਹੈ। ਇੱਥੇ ਨਾ ਸਿਰਫ ਤਣਾਅ ਦਾ ਪੱਧਰ ਘੱਟ ਸੀ ਸਗੋਂ ਬੱਚਿਆਂ ਦੀ ਸਰੀਰਕ ਗਤੀਵਿਧੀ ਵੀ ਜ਼ਿਆਦਾ ਸੀ ਅਤੇ ਵਾਤਾਵਰਨ ਵੀ ਸ਼ਾਂਤ ਸੀ। ਇੱਧਰ ਕਲੀਨਿਨਕਲ ਮਾਈਕ੍ਰੋਲੌਜੀਸਟ ਡਾਕਟਰ ਪੱਲਵੀ ਜੋਸ਼ੀ ਦਾ ਕਹਿਣਾ ਹੈ ਕਿ ਹਰਿਆਲੀ ਅਤੇ ਖੁੱਲ੍ਹੇ ਵਾਤਾਵਰਨ ਵਿਚ ਰਹਿਣ ਵਾਲੇ ਬੱਚੇ ਘੱਟ ਹਿੰਸਾਤਮਕ ਹੁੰਦੇ ਹਨ।
ਬੈਲਜੀਅਮ ਵਿਚ ਸੂਰਜ ਦੀ ਰੋਸ਼ਨੀ ਘੱਟ ਆਉਂਦੀ ਹੈ ਇਸ ਲਈ ਇੱਥੇ ਤਣਾਅ ਜ਼ਿਆਦਾ ਹੁੰਦਾ ਹੈ।ਇਸ ਲਈ ਇਹ ਸੰਭਵ ਹੈ ਕਿ ਇੱਥੋਂ ਦੇ ਬੱਚਿਆਂ ਦੇ ਹਰਿਆਲੀ ਵਿਚ ਰਹਿਣ 'ਤੇ ਆਈ.ਕਿਊ. ਜ਼ਿਆਦਾ ਹੁੰਦਾ ਹੈ। ਵਾਤਾਵਰਨੀ ਮਹਾਮਾਰੀ ਵਿਗਿਆਨ ਦੇ ਪ੍ਰੋਫੈਸਰ ਟਿਮ ਨਾਰੋ ਨੇ ਕਿਹਾ,''ਹਰਿਆਲੀ ਵਾਲੇ ਖੇਤਰਾਂ ਵਿਚ ਰਹਿਣ ਵਾਲੇ ਬੱਚਿਆਂ ਦਾ ਔਸਤ ਆਈ.ਕਿਊ. ਸਕੋਰ 105 ਸੀ ਪਰ ਅਸੀਂ ਪਾਇਆ ਕਿ 80 ਤੋਂ ਘੱਟ ਸਕੋਰ ਵਾਲੇ ਬੱਚਿਆਂ ਵਿਚੋਂ 4 ਫੀਸਦੀ ਬੱਚੇ ਹਰਿਆਲੀ ਦੇ ਹੇਠਲੇ ਪੱਧਰ ਵਾਲੇ ਖੇਤਰਾਂ ਵਿਚ ਵੱਡੇ ਹੋਏ ਹਨ। ਸਧਾਰਨ ਤੌਰ 'ਤੇ 90 ਤੋਂ 110 ਦੇ ਵਿਚ ਆਈ.ਕਿਊ. ਪੱਧਰ ਹੁੰਦਾ ਹੈ। 125 ਤੋਂ 130 ਆਈ.ਕਿਊ. ਪੱਧਰ ਹੋਣ 'ਤੇ ਬੱਚੇ ਨੂੰ ਹੁਸ਼ਿਆਰ ਮੰਨਿਆ ਜਾਂਦਾ ਹੈ।
ਬ੍ਰਿਟੇਨ ਵਿਚ ਐਕਸੇਟਰ ਯੂਨੀਵਰਸਿਟੀ ਦੇ ਵਾਤਾਵਰਨ ਮਨੋਵਿਗਿਆਨੀ ਡਾਕਟਰ ਮੈਥਿਊ ਵ੍ਹਾਈਟ ਨੇ ਕਿਹਾ ਕਿ ਬੱਚੇ ਦੀ ਬੁੱਧੀਮਾਨੀ ਅਤੇ ਕਾਰਜਕੌਸ਼ਲ 'ਤੇ ਜੀਨਸ ਅਤੇ ਮਾਹੌਲ ਦੋਹਾਂ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਖਾਸ ਕਰ ਕੇ ਜਦੋਂ ਉਹਨਾਂ ਦਾ ਦਿਮਾਗ ਆਕਾਰ ਲੈ ਰਿਹਾ ਹੁੰਦਾ ਹੈ। ਉਹ ਨਵੀਆਂ ਚੀਜ਼ਾਂ ਸਿੱਖਣ ਦੇ ਬਾਅਦ ਸਭ ਤੋਂ ਜ਼ਿਆਦਾ ਐਕਟਿਵ ਰਹਿੰਦਾ ਹੈ। ਇਸ ਵਿਚ ਮਾਤਾ-ਪਿਤਾ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਆਈ.ਕਿਊ. ਵਧਾਉਣ ਵਿਚ ਜ਼ਿਆਦਾ ਕਸਰਤ ਅਤੇ ਘੱਟ ਤਣਾਅ ਪ੍ਰਭਾਵਕਾਰੀ ਹੁੰਦਾ ਹੈ। ਹਰਿਆਲੀ ਨਾਲ ਇਕਾਗਰਤਾ ਵੱਧਦੀ ਹੈ।ਬੱਚੇ ਦਾ ਆਈ.ਕਿਊ. ਵਧਾਉਣ ਲਈ ਮਾਤਾ-ਪਿਤਾ ਦਾ ਫੋਰਮਲ ਰੂਪ ਨਾਲ ਪੜ੍ਹਾਇਆ ਜਾਣਾ ਜ਼ਰੂਰੀ ਨਹੀਂ ਹੈ। ਜ਼ਿਆਦਾ ਜ਼ਰੂਰੀ ਹੈ ਸਹੀ ਅਤੇ ਪ੍ਰੇਰਕ ਮਾਹੌਲ ਤਿਆਰ ਕਰਨਾ ਤਾਂ ਜੋ ਬੱਚਾ ਨਵੀਆਂ ਚੀਜ਼ਾਂ ਸਿੱਖਣ ਅਤੇ ਉਹਨਾਂ ਨੂੰ ਤੇਜ਼ੀ ਨਾਲ ਗ੍ਰਹਿਣ ਕਰਨ ਲਈ ਪ੍ਰੇਰਿਤ ਹੋਵੇ।
ਕੈਨੇਡਾ ਸਰਕਾਰ ਨੇ ਇਸ ਵੀਜ਼ੇ 'ਤੇ ਗਏ ਲੋਕਾਂ ਨੂੰ ਦਿੱਤੀ ਵੱਡੀ ਰਾਹਤ
NEXT STORY