ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਪਿਛਲੇ ਮਹੀਨੇ ਤੋਂ ਇਕ 21 ਸਾਲਾ ਮੁੰਡਾ ਲਾਪਤਾ ਹੈ। ਲਾਪਤਾ ਮੁੰਡੇ ਦਾ ਨਾਂ ਰਿਆਨ ਸ਼ਟੂਕਾ ਹੈ। ਪੁਲਸ ਮੁਤਾਬਕ ਰਿਆਨ ਬੀਤੀ ਫਰਵਰੀ ਮਹੀਨੇ ਲਾਪਤਾ ਹੋਇਆ ਜਦੋਂ ਉਹ ਬ੍ਰਿਟਿਸ਼ ਕੋਲੰਬੀਆ ਦੇ ਸਨ ਪੀਕਸ ਰਿਜ਼ੋਰਟ 'ਚ ਆਪਣੇ ਜਨਮਦਿਨ ਦੀ ਪਾਰਟੀ ਮਨਾਉਣ ਗਿਆ ਸੀ। ਰਿਆਨ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਤਲਾਸ਼ ਨਹੀਂ ਛੱਡੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਰਿਆਨ ਜ਼ਰੂਰ ਮਿਲੇਗਾ।
ਸ਼ਨੀਵਾਰ ਨੂੰ ਉਸ ਦੀ ਮਾਂ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਤੇ ਮੇਰੇ ਪਤੀ ਵਲੋਂ ਰਿਆਨ ਦੀ ਭਾਲ ਜਾਰੀ ਹੈ। ਬਚਾਅ ਅਧਿਕਾਰੀ ਪਿਛਲੇ ਦੋ ਦਿਨਾਂ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਮਲੂਪਸ 'ਚ ਭਾਲ ਕਰ ਰਹੇ ਹਨ। ਕਈ ਥਾਵਾਂ 'ਤੇ ਬਰਫ ਬਹੁਤ ਪੈ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਕੁਝ ਇਲਾਕਿਆਂ 'ਚ ਬਰਫ ਪਿਘਲ ਜਾਵੇਗੀ। ਰਿਆਨ ਨੂੰ ਰਿਜ਼ੋਰਟ ਦੇ ਆਲੇ-ਦੁਆਲੇ ਵੀ ਲੱਭਿਆ ਜਾ ਰਿਹਾ ਹੈ। ਮਾਂ ਨੇ ਕਿਹਾ ਕਿ ਰਿਆਨ ਨੂੰ ਲੱਭਣਾ ਇਕ ਚੁਣੌਤੀ ਬਣ ਗਈ ਹੈ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਅਸੀਂ ਉਮੀਦ ਨਹੀਂ ਛੱਡੀ ਹੈ।
ਮਾਂ ਨੇ ਕਿਹਾ ਕਿ ਰਿਆਨ ਨੂੰ ਲਾਪਤਾ ਹੋਇਆ 5 ਹਫਤੇ ਬੀਤ ਚੁੱਕੇ ਹਨ ਅਤੇ ਮੈਂ ਉਸ ਨੂੰ ਦੇਖਣ ਲਈ ਤਰਸ ਗਈ ਹਾਂ। ਰਿਆਨ ਦੇ ਮਾਪਿਆਂ ਵਲੋਂ ਉਸ ਦੀ ਜਾਣਕਾਰੀ ਦੇਣ ਵਾਲੇ ਨੂੰ 15,000 ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਕੈਨੇਡੀਅਨ ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਰਿਆਨ ਬਾਰੇ ਕੋਈ ਜਾਣਕਾਰੀ ਮਿਲੇ ਉਹ ਸਾਡੇ ਨਾਲ ਸੰਪਰਕ ਕਾਇਮ ਕਰਨ।
ਬਾਗੀਆਂ ਦੀ ਗੋਲੀਬਾਰੀ 'ਚ ਫੁੱਟਬਾਲ ਦਾ ਅਭਿਆਸ ਕਰ ਰਹੇ ਬੱਚੇ ਦੀ ਮੌਤ
NEXT STORY