ਮੈਲਬੋਰਨ (ਮਨਦੀਪ ਸਿੰਘ ਸੈਣੀ)-ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਦੇ ਸਪੋਰਟਸ ਪਾਰਕ ਪਾਰਕਵਿਲੈ ਵਿਖੇ ਸ਼ੁਰੂ ਹੋਏ ਪਹਿਲੇ ਕੁਇੰਟ ਇਸ਼ੈਂਸੀਅਲ ਮੈਲਬੋਰਨ ਹਾਕੀ ਕੱਪ ਦਾ ਉਦਘਾਟਨ ਓਲੰਪੀਅਨ ਪਰਗਟ ਸਿੰਘ (ਵਿਧਾਇਕ ਜਲੰਧਰ ਕੈਂਟ) ਨੇ ਕੀਤਾ। ਇਸ ਮੌਕੇ ’ਤੇ ਵੱਖ-ਵੱਖ ਗਿੱਧਾ, ਭੰਗੜਾ ਗਰੁੱਪਾਂ ਵੱਲੋਂ ਪੇਸ਼ਕਾਰੀ ਕੀਤੀ ਗਈ। ਮੁੱਖ ਮਹਿਮਾਨ ਦਾ ਸਵਾਗਤ ਪ੍ਰਬੰਧਕ ਕਮੇਟੀ ਵੱਲੋਂ ਅਮਰਦੀਪ ਕੌਰ ਨੇ ਕੀਤਾ। ਪਰਗਟ ਸਿੰਘ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ’ਤੇ 11 ਤੋਂ 14 ਸਾਲ ਦੇ ਬੱਚਿਆਂ ਦਾ ਨੁਮਾਇਸ਼ੀ ਹਾਕੀ ਮੈਚ ਵੀ ਕਰਵਾਇਆ ਗਿਆ। ਇਸ ਮੌਕੇ ’ਤੇ ਬੋਲਦਿਆਂ ਪਰਗਟ ਸਿੰਘ ਨੇ ਸਮੂਹ ਹਾਕੀ ਪ੍ਰੇਮੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਾਕੀ ਨੂੰ ਜਿੰਨਾ ਪਿਆਰ ਆਸਟਰੇਲੀਆ ਦੀ ਧਰਤੀ ’ਤੇ ਰਹਿ ਰਹੇ ਪੰਜਾਬੀ ਭਾਈਚਾਰੇ ਵੱਲੋਂ ਦਿੱਤਾ ਜਾ ਰਿਹਾ ਹੈ, ਉਹ ਕਾਬਿਲੇ ਤਾਰੀਫ਼ ਹੈ।
ਪਹਿਲੇ ਦਿਨ ਖੇਡੇ ਗਏ ਮੈਚਾਂ ’ਚ ਅੀਸਸਜ਼ ਪੰਜਾਬੀ ਕਲੱਬ ਨੇ ਲੈਟਰੋਬ ਵੈਲੀ ਹਾਕੀ ਐਸੋਸੀਏਸ਼ਨ ਨੂੰ 5-0 ਨਾਲ ਅਤੇ ਆਕਲੈਂਡ ਇੰਡੀਅਨਜ਼ ਨੂੰ 6-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਸਿਡਨੀ ਲਾਇਨਜ਼ (ਰੈੱਡ) ਨੇ ਮੈਲਬੋਰਨ ਸਿੱਖ ਯੂਨਾਈਟਿਡ ਸਟ੍ਰਾਈਕਜ਼ ਨੂੰ 6-2 ਨਾਲ ਅਤੇ ਐਡੀਲੇਡ ਸਿੱਖਜ਼ ਨੂੰ 6-0 ਨਾਲ ਹਰਾ ਕੇ ਕੁਆਰਟਰ ਫਾਇਨਲ ’ਚ ਪ੍ਰਵੇਸ਼ ਕੀਤਾ। ਕਰੈਗਿਵਨ ਫਾਲਕਨ ਨੇ ਕੈਰੋਲੀਨ ਸਪਰਿੰਗਜ਼ ਨੂੰ 9-1 ਨਾਲ ਅਤੇ ਇਵੋਲਵਜ਼ ਨਿਊਜ਼ੀਲੈਂਡ ਨੂੰ 7-4 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਅੱਜ ਦੇ ਹੋਰ ਮੈਚਾਂ ’ਚ ਮੈਲਬੋਰਨ ਸਿੱਖ ਯੂਨਾਈਟਿਡ ਵਾਰੀਅਰਜ਼ ਨੇ ਵਾਲਊਪਰਜ਼ ਨੂੰ 15-3 ਨਾਲ, ਸਿਡਨੀ ਲਾਇਨਜ਼ ਹਾਕੀ ਕਲੱਬ (ਗਰੀਨ) ਨੇ ਵਾਲਊਪਰਜ਼ ਨੂੰ 5-1 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ।
ਪੰਜਾਬ ਸਰਕਾਰ ਨੂੰ ਲੱਗੇ ਦੋ ਵੱਡੇ ਝਟਕੇ, ਉਥੇ ਵਕੀਲ ਨੇ ਲਾਰੈਂਸ ਬਿਸ਼ਨੋਈ ਦੇ ਕਤਲ ਦਾ ਜਤਾਇਆ ਖ਼ਦਸ਼ਾ, ਪੜ੍ਹੋ Top 10
NEXT STORY