ਟੋਕੀਓ (ਏਜੰਸੀ)- ਜਾਪਾਨ ਦੇ ਉੱਤਰੀ ਸੂਬੇ ਹੋਕਾਈਡੋ 'ਚ ਹਫਤੇ ਦੇ ਅੰਤ 'ਚ ਇਕ ਮਾਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਕੁਝ ਹਿੱਸਿਆਂ 'ਤੇ ਸੇਵਾ ਪ੍ਰਭਾਵਿਤ ਹੋਣ ਤੋਂ ਬਾਅਦ ਜੇਆਰ ਹਾਕੋਡੇਟ ਰੇਲਵੇ ਲਾਈਨ ਦਾ ਕੰਮ ਮੰਗਲਵਾਰ ਨੂੰ ਮੁੜ ਸ਼ੁਰੂ ਹੋ ਗਿਆ। ਹੋਕਾਈਡੋ ਦੇ ਦੱਖਣੀ ਸ਼ਹਿਰ ਹਾਕੋਡੇਟ ਦੇ ਨੇੜੇ ਇੱਕ ਕਸਬੇ ਵਿੱਚ ਸ਼ਨੀਵਾਰ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ: ਡੇਟ 'ਤੇ ਜਾਣ 'ਤੇ ਮਿਲੇਗਾ ਬੋਨਸ, ਕਰਮਚਾਰੀਆਂ ਲਈ ਇਸ ਕੰਪਨੀ ਨੇ ਬਣਾਈ ਖਾਸ ਯੋਜਨਾ
ਇਸ ਨਾਲ ਕੁਝ ਯਾਤਰੀ ਅਤੇ ਵਪਾਰਕ ਰੇਲ ਸੇਵਾਵਾਂ ਵਿੱਚ ਵਿਘਨ ਪਿਆ। ਟੁੱਟੀਆਂ ਪਟੜੀਆਂ ਅਤੇ ਨੁਕਸਾਨੀਆਂ ਰੇਲ ਗੱਡੀਆਂ ਨੂੰ ਬਦਲਣ ਦਾ ਕੰਮ ਅੱਜ ਸਵੇਰ ਤੱਕ ਮੁਕੰਮਲ ਕਰ ਲਿਆ ਗਿਆ। ਜੇਆਰ ਹੋਕਾਈਡੋ ਨੇ ਦੱਸਿਆ ਕਿ ਹਾਦਸੇ ਕਾਰਨ ਐਕਸਪ੍ਰੈਸ ਅਤੇ ਲੋਕਲ ਸੇਵਾਵਾਂ ਸਮੇਤ 104 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਲਗਭਗ 19,500 ਯਾਤਰੀ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਸੇਫਟੀ ਬੋਰਡ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ: ਟਰੰਪ ਦੀ 'ਪਸੰਦੀਦਾ ਕੈਬਨਿਟ' ਤੋਂ Tension 'ਚ ਪਾਕਿ, ਭਾਰਤੀ ਮੂਲ ਦੀ ਤੁਲਸੀ ਸਣੇ ਇਨ੍ਹਾਂ ਨੇਤਾਵਾਂ ਨੇ ਉਡਾਈ ਨੀਂਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੋਨਾਲਡ ਟਰੰਪ ਨੇ ਸੀਨ ਡਫੀ ਨੂੰ ਟਰਾਂਸਪੋਰਟ ਮੰਤਰੀ ਦੇ ਅਹੁਦੇ ਲਈ ਕੀਤਾ ਨਾਮਜ਼ਦ
NEXT STORY