ਨਿਊਜਰਸੀ— ਸੋਚੋ ਕਿ ਤੁਸੀਂ ਕਿਸੇ ਹਾਈਵੇ ਤੋਂ ਲੰਘ ਰਹੇ ਹੋਵੋ ਅਤੇ ਇੱਥੇ ਅਚਾਨਕ ਨੋਟਾਂ ਦਾ ਮੀਂਹ ਪੈਣ ਲੱਗ ਜਾਵੇ ਤਾਂ ਤੁਸੀਂ ਕੀ ਕਰੋਗੇ? ਲੋਕ ਕਹਿਣਗੇ ਕਿ ਇਹ ਵੀ ਕੋਈ ਸੋਚਣ ਦੀ ਗੱਲ ਹੈ, ਸਭ ਨੋਟ ਇਕੱਠੇ ਕਰਨ ਲੱਗ ਜਾਣਗੇ। ਬੀਤੇ ਦਿਨੀਂ ਅਜਿਹਾ ਹੀ ਨਜ਼ਾਰਾ ਨਿਊਜਰਸੀ ਦੇ ਹਾਈਵੇਅ 'ਤੇ ਦੇਖਣ ਨੂੰ ਮਿਲਿਆ। ਜਿਵੇਂ ਹੀ ਨੋਟ ਸੜਕ 'ਤੇ ਡਿਗਣ ਲੱਗੇ ਤਾਂ ਲੋਕ ਗੱਡੀਆਂ 'ਚੋਂ ਉੱਤਰ ਕੇ ਨੋਟ ਇਕੱਠੇ ਕਰਨ ਲੱਗ ਗਏ। ਪੁਲਸ ਮੁਤਾਬਕ ਨੋਟ ਚੁੱਕਣ ਦੇ ਚੱਕਰ 'ਚ ਦੋ ਦੁਰਘਟਨਾਵਾਂ ਵੀ ਵਾਪਰੀਆਂ, ਹਾਲਾਂਕਿ ਇਸ 'ਚ ਘੱਟ ਨੁਕਸਾਨ ਹੋ ਗਿਆ।
ਹੁਣ ਇਸ ਘਟਨਾ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਅਾਂ ਹੋ ਰਹੀਅਾਂ ਹਨ।

ਈਸਟ ਰਦਰਫੋਰਡ ਪੁਲਸ ਮੁਤਾਬਕ ਇਹ ਘਟਨਾ ਵੀਰਵਾਰ ਸਵੇਰ ਦੀ ਹੈ। ਇਕ ਵਿਅਕਤੀ ਨੇ ਦੱਸਿਆ ਕਿ ਸੜਕ 'ਤੇ 100 ਡਾਲਰ ਤੋਂ ਲੈ ਕੇ 5, 10, 50 ਡਾਲਰ ਦੇ ਨੋਟ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਲੋਕਾਂ ਨੇ ਘੱਟ ਤੋਂ ਘੱਟ 10 ਹਜ਼ਾਰ ਡਾਲਰ ਚੁੱਕੇ।
ਦਰਅਸਲ ਇਹ ਇਕ ਕੈਸ਼ ਲੋਡਡ ਟਰੱਕ ਦਾ ਕਮਾਲ ਸੀ, ਜਿਸ ਦੇ ਦਰਵਾਜ਼ੇ 'ਚ ਕੋਈ ਖਰਾਬੀ ਸੀ। ਇਸ ਕੈਸ਼ ਟਰੱਕ 'ਚੋਂ 2 ਲੱਖ 93 ਹਜ਼ਾਰ ਡਾਲਰ ਗਾਇਬ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ 5 ਲੱਖ 10 ਹਜ਼ਾਰ ਡਾਲਰ ਦੇ ਭਰੇ ਹੋਏ ਦੋ ਪਲਾਸਟਿਕ ਬੈਗ ਕੈਸ਼ ਟਰੱਕ 'ਚੋਂ ਨਿਕਲ ਕੇ ਸੜਕ 'ਤੇ ਡਿੱਗ ਗਏ।

ਮੀਡੀਆ ਰਿਪੋਰਟਾਂ ਮੁਤਾਬਕ ਈਸਟ ਰਦਰਫੋਰਡ ਪੁਲਸ ਤੇ ਡਰਾਈਵਰ ਨੇ ਮਿਲ ਕੇ 2 ਲੱਖ 5 ਹਜ਼ਾਰ ਡਾਲਰ ਬਰਾਮਦ ਕਰ ਲਏ। ਬਾਅਦ 'ਚ 5 ਲੋਕਾਂ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ 11 ਹਜ਼ਾਰ ਡਾਲਰ ਅਤੇ ਵਾਪਸ ਕੀਤੇ ਪਰ ਅਜੇ ਵੀ ਤਕਰੀਬਨ 2 ਲੱਖ 93 ਹਜ਼ਾਰ ਡਾਲਰਾਂ ਦਾ ਹੁਣ ਤਕ ਪਤਾ ਨਹੀਂ ਲੱਗ ਸਕਿਆ।
ਇਸ ਦੇਸ਼ 'ਚ ਪਤੀ ਨੂੰ ਨਿਆਂ ਦਿਵਾਉਣ ਲਈ ਗੰਜੀਆਂ ਹੋਈਆਂ ਪਤਨੀਆਂ
NEXT STORY