ਬ੍ਰਿਟਿਸ਼ ਕੋਲੰਬੀਆ/ਚੰਡੀਗੜ੍ਹ (ਭਾਸ਼ਾ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਦੱਖਣੀ ਏਸ਼ੀਆਈ ਲੋਕਾਂ ਵੱਲੋਂ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੇ ਵਿਰੋਧ ਵਿਚ ਰੈਲੀ ਕੱਢੀ ਗਈ। ਦੱਸ ਦੇਈਏ ਕਿ ਇਸ ਹਿੰਸਾ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਬਦਲਵੀਂ ਰਾਜਨੀਤੀ ਨੂੰ ਕਵਰ ਕਰਨ ਵਾਲੀ ਇਕ ਆਨਲਾਈਨ ਮੈਗਜ਼ੀਨ ਰੈਡੀਕਲ ਦੇਸੀ ਵੱਲੋਂ ਇਹ ਰੈਲੀ ਸ਼ੁੱਕਰਵਾਰ ਨੂੰ ਸਰੀ ਵਿਚ ਇੰਡੀਅਨ ਵੀਜ਼ਾ ਅਤੇ ਪਾਸਪੋਰਟ ਐਪਲੀਕੇਸ਼ਨ ਸੈਂਟਰ ਦੇ ਬਾਹਰ ਆਯੋਜਿਤ ਕੀਤੀ ਗਈ ਸੀ। ਭਾਗੀਦਾਰਾਂ ਨੇ ਮਿਸ਼ਰਾ ਨੂੰ ਮੁਅੱਤਲ ਕਰਨ ਤੋਂ ਇਲਾਵਾ ਪੀੜਤ ਪਰਿਵਾਰਾਂ ਲਈ ਨਿਆਂ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਆਬੂ ਧਾਬੀ ਨੇ ਅਪਡੇਟ ਕੀਤੀ ‘ਗ੍ਰੀਨ ਲਿਸਟ’, ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੀ ਇਕਾਂਤਵਾਸ ਤੋਂ ਰਾਹਤ
ਸਰੀ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੇ ਪਿਉ-ਪੁੱਤਰ ਵਿਰੁੱਧ ਕਾਰਵਾਈ ਅਤੇ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸ਼ਾਂਤਮਈ ਧਰਨੇ ਦੇ ਰਹੇ ਹਨ ਅਤੇ ਇਹ ਕਾਲੇ ਕਾਨੂੰਨ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਹਨ। ਰੈਲੀ ਦੇ ਆਰੰਭ ਵਿਚ ਇਕ ਪਲ ਦਾ ਮੌਨ ਰੱਖਿਆ ਗਿਆ ਅਤੇ ਇਸ ਮੌਕੇ ਪੀੜਤਾਂ ਦੇ ਨਾਂ ਪੜ੍ਹੇ ਗਏ। ਇਸ ਮੌਕੇ ਇਸ ਹਿੰਸਾ ਵਿਚ ਮਾਰੇ ਗਏ ਇਕ ਆਜ਼ਾਦ ਪੱਤਰਕਾਰ ਨੂੰ ਵੀ ਯਾਦ ਕੀਤਾ ਗਿਆ।ਹਾਜ਼ਰ ਲੋਕਾਂ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ। ਬੁਲਾਰਿਆਂ ਵਿਚ ਪ੍ਰਸਿੱਧ ਸਮਾਜ ਸੇਵੀ ਰਾਕੇਸ਼ ਕੁਮਾਰ, ਇਮਤਿਆਜ਼ ਪੋਪਟ, ਕੁਲਵਿੰਦਰ ਸਿੰਘ, ਕੇਸਰ ਸਿੰਘ ਬਾਗੀ, ਮੀਡੀਆ ਸ਼ਖਸੀਅਤਾਂ ਗੁਰਵਿੰਦਰ ਸਿੰਘ ਧਾਲੀਵਾਲ, ਨਵਜੋਤ ਢਿੱਲੋਂ ਅਤੇ ਰੈਡੀਕਲ ਦੇਸੀ ਨਿਰਦੇਸ਼ਕ ਗੁਰਪ੍ਰੀਤ ਸਿੰਘ ਸ਼ਾਮਲ ਸਨ। ਕਹਾਣੀਕਾਰ ਹਰਪ੍ਰੀਤ ਸੇਖਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਮਸਜਿਦ ਧਮਾਕੇ 'ਚ ਘੱਟੋ-ਘੱਟ 46 ਲੋਕਾਂ ਦੀ ਮੌਤ, IS ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਫ਼ਗਾਨਿਸਤਾਨ 'ਚ ਮਸਜਿਦ ਧਮਾਕੇ 'ਚ ਘੱਟੋ-ਘੱਟ 100 ਲੋਕਾਂ ਦੀ ਮੌਤ, IS ਨੇ ਲਈ ਹਮਲੇ ਦੀ ਜ਼ਿੰਮੇਵਾਰੀ
NEXT STORY