ਇਸਲਾਮਾਬਾਦ-ਪਾਕਿਸਤਾਨ 'ਚ ਇਕ ਦਿਨ 'ਚ ਕੋਰੋਨਾ ਰੋਕੂ ਟੀਕੇ ਦੀਆਂ ਰਿਕਾਰਡ 22.4 ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ। ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਅਸਦ ਉਮਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਦੇ ਬੇਹਦ ਇਨਫੈਕਸ਼ਨ ਮਨੇ ਜਾਣ ਵਾਲੇ ਓਮੀਕ੍ਰੋਨ ਵੇਰੀਐਂਟ ਦੇ ਕਾਰਨ ਪਾਕਿਸਤਾਨ ਇਸ ਸਮੇਂ ਮਹਾਮਾਰੀ ਦੀ ਪੰਜਵੀਂ ਲਹਿਰ ਦਾ ਸਾਹਮਣਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਮਸਜਿਦ ਦੇ ਬਾਹਰ ਧਮਾਕਾ, ਇਕ ਦੀ ਮੌਤ ਤੇ ਸੱਤ ਜ਼ਖਮੀ
ਪਾਕਿਸਤਾਨ 'ਚ ਓਮੀਕ੍ਰੋਨ ਦਾ ਪਹਿਲਾ ਮਾਮਲਾ ਦਸੰਬਰ 2021 'ਚ ਸਾਹਮਣੇ ਆਇਆ ਸੀ। ਪਾਕਿਸਤਾਨ ਦੀ ਕੋਵਿਡ-19 ਟਾਸਕ ਫੋਰਸ ਅਤੇ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਦੇ ਮੁਖੀ ਅਸਦ ਉਮਰ ਨੇ ਟਵੀਟ ਕਰ ਕੋਰੋਨਾ ਟੀਕਾਕਰਨ ਦੇ ਖੇਤਰ 'ਚ ਇਸ ਉਪਲੱਬਧੀ ਨੂੰ ਮੀਲ ਦਾ ਪੱਥਰ ਦੱਸਦੇ ਹੋਏ ਇਸ ਨੂੰ ਹਾਸਲ ਕਰਨ ਲਈ ਸਿਹਤ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਹੁਣ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਨਹੀਂ ਕਰਵਾਉਣਾ ਪਵੇਗਾ ਕੋਰੋਨਾ ਟੈਸਟ
ਅਸਦ ਉਮਰ ਨੇ ਟਵੀਟ ਕਰ ਕਿਹਾ ਕਿ ਇਕ ਦਿਨ 'ਚ ਕੋਵਿਡ-19 ਰੋਕੂ ਟੀਕਿਆਂ ਦੀਆਂ ਰਿਕਾਰਡ 22.4 ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ। ਪਿਛਲੇ ਚਾਰ ਦਿਨਾਂ ਤੋਂ ਅਸੀਂ ਲਗਾਤਾਰ ਰੋਜ਼ਾਨਾ ਕੋਵਿਡ-19 ਰੋਕੂ ਟੀਕੇ ਦੀਆਂ 20 ਲੱਖ ਤੋਂ ਜ਼ਿਆਦਾ ਖੁਰਾਕਾਂ ਦੇ ਰਹੇ ਹਾਂ। ਪਾਕਿਸਤਾਨ 'ਚ ਟੀਕਾਕਰਨ ਲਈ ਯੋਗ ਹਰੇਕ ਚਾਰ ਲੋਕਾਂ 'ਚੋਂ ਤਿੰਨ ਲੋਕ ਟੀਕੇ ਦੀ ਇਕ ਖੁਰਾਕ ਲੈ ਚੁੱਕੇ ਹਨ। ਜਦਕਿ 58 ਫੀਸਦੀ ਯੋਗ ਲੋਕ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਪਾਕਿਸਤਾਨ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 3,498 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਪਾਕਿ-ਚੀਨ ਸੰਯੁਕਤ ਬਿਆਨ 'ਤੇ ਭਾਰਤ ਦੇ ਬਿਆਨ ਨੂੰ ਪਾਕਿਸਤਾਨ ਨੇ ਕੀਤਾ ਖਾਰਿਜ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ 'ਚ ਮਸਜਿਦ ਦੇ ਬਾਹਰ ਧਮਾਕਾ, ਇਕ ਦੀ ਮੌਤ ਤੇ ਸੱਤ ਜ਼ਖਮੀ
NEXT STORY