ਹਿਊਸਟਨ (ਭਾਸ਼ਾ)— ਇਕ ਭਾਰਤੀ ਜੋੜੇ ਨੇ ਹਾਰਵੇ ਤੂਫਾਨ ਨਾਲ ਹੋਈ ਤਬਾਹੀ ਮਗਰੋਂ ਸ਼ੁਰੂ ਕੀਤੇ ਗਏ ਰਾਹਤ ਕੰਮਾਂ ਲਈ ਹਿਊਸਟਨ ਮੇਅਰ ਦੇ ਫੰਡ ਵਿਚ 2 ਲੱਖ 50 ਹਜ਼ਾਰ ਡਾਲਰ ਦੀ ਰਾਸ਼ੀ ਦਾਨ ਕੀਤੀ। ਊਸ਼ਣ ਕਟੀਬੰਧੀ ਤੂਫਾਨ ਹਾਰਵੇ ਨੇ ਅਮਰੀਕਾ ਦੇ ਟੇਕਸਾਸ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਭਾਰੀ ਤਬਾਹੀ ਮਚਾਈ ਸੀ, ਜਿਸ ਮਗਰੋਂ ਇਹ ਰਾਹਤ ਕੰਮ ਸ਼ੁਰੂ ਕੀਤੇ ਗਏ ਹਨ। ਹਿਊਸਟਨ ਵਿਚ ਰਹਿਣ ਵਾਲੇ ਅਮਿਤ ਭੰਡਾਰੀ ਅਤੇ ਉਨ੍ਹਾਂ ਦੀ ਪਤਨੀ ਅਰਪਿਤਾ ਬ੍ਰਹਮਭੱਟ ਭੰਡਾਰੀ ਨੇ ਕੱਲ ਇੱਥੇ ਇਕ ਨਿੱਜੀ ਸਮਾਰੋਹ ਵਿਚ ਤੂਫਾਨ ਹਾਰਵੇ ਦੇ ਬਾਅਦ ਕੀਤੇ ਜਾ ਰਹੇ ਰਾਹਤ ਕੰਮਾਂ ਲਈ ਗ੍ਰੇਟਰ ਹਿਊਸਟਨ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਮੇਅਰ ਸਿਲਵੇਸਟਰ ਟਰਨਰ ਨੂੰ ਇਹ ਰਾਸ਼ੀ ਦਿੱਤੀ।
ਭੰਡਾਰੀ ਊਰਜਾ ਅਤੇ ਖੇਤੀ ਉਤਪਾਦ ਟ੍ਰੇਡਿੰਗ ਕੰਪਨੀ ਬਾਇਓ ਊਰਜਾ ਗਰੁੱਪ ਦੇ ਸੀ. ਈ. ਓ. ਹਨ, ਜਿਸ ਦੇ ਦਫਤਰ ਪੂਰੀ ਦੁਨੀਆ ਵਿਚ ਫੈਲੇ ਹੋਏ ਹਨ। ਹਾਰਵੇ ਤੂਫਾਨ ਕਾਰਨ ਹੋਈ ਤਬਾਹੀ ਮਗਰੋਂ ਰਾਹਤ ਅਤੇ ਪੁਨਰਵਾਸ ਕੋਸ਼ਿਸ਼ਾਂ ਵਿਚ ਮਦਦ ਦੇ ਮਕਸਦ ਨਾਲ ਭਾਰਤੀ-ਅਮਰੀਕਾ ਭਾਈਚਾਰਾ ਮਿਲ ਕੇ ਫੰਡ ਇਕੱਠਾ ਕਰ ਰਿਹਾ ਹੈ। ਭਾਈਚਾਰੇ ਦੇ ਮੁਖ ਮੈਂਬਰ ਸਮਾਰੋਹ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਭੰਡਾਰੀ ਜੋੜੇ ਦਾ ਧੰਨਵਾਦ ਕੀਤਾ। ਭਾਈਚਾਰੇ ਨੇ ਹੋਰ ਫੰਡ ਇਕੱਠਾ ਕਰਨ ਦਾ ਸਕੰਲਪ ਲਿਆ। ਭਾਈਚਾਰਾ ਗਵਰਨਰ ਅਤੇ ਮੇਅਰ ਫੰਡਾਂ ਲਈ 10 ਲੱਖ ਡਾਲਰ ਇਕੱਠੇ ਕਰੇਗਾ।
ਟਰਨਰ ਨੇ ਦਿਲ ਖੋਲ ਕੇ ਮਦਦ ਕਰਨ ਲਈ ਭਾਰਤੀ-ਅਮਰੀਕੀ ਭਾਈਚਾਰੇ ਨੂੰ ਧੰਨਵਾਦ ਕੀਤਾ ਅਤੇ ਕਿਹਾ,''ਭਾਰਤੀ-ਅਮਰੀਕੀ ਭਾਈਚਾਰੇ ਦਾ ਯੋਗਦਾਨ ਤੂਫਾਨ ਹਾਰਵੇ ਦੇ ਮਗਰੋਂ ਸ਼ੁਰੂ ਨਹੀਂ ਹੋਇਆ। ਸਗੋਂ ਇਹ ਲੰਬੇ ਸਮੇਂ ਤੋਂ ਇਸ ਸ਼ਹਿਰ ਦੇ ਵਿਕਾਸ ਲਈ ਯੋਗਦਾਨ ਦੇ ਰਹੇ ਹਨ। ਭਾਰਤੀ ਭਾਈਚਾਰਾ ਇਸ ਸ਼ਹਿਰ ਲਈ ਖਾਸ ਹੈ ਅਤੇ ਇਹ ਹਿਊਸਟਨ ਨੂੰ ਇਕ ਮਹਾਨ ਸ਼ਹਿਰ ਬਣਾਉਣ ਵਿਚ ਮਦਦ ਕਰਦਾ ਆਇਆ ਹੈ।'' ਭੰਡਾਰੀ ਨੇ ਕਿਹਾ ਕਿ ਭਾਈਚਾਰੇ ਦੇ ਵਾਲੰਟੀਅਰਾਂ ਨੇ ਵੱਖ-ਵੱਖ ਤਰੀਕਿਆਂ ਨਾਲ 700 ਲੋਕਾਂ ਦੇ ਬਚਾਅ ਕੰਮ ਵਿਚ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਤੂਫਾਨ ਹਾਰਵੇ ਦੇ ਬਾਅਦ ਰਾਹਤ ਕੰਮਾਂ ਨਾਲ ਜੁੜੇ ਵੱਖ-ਵੱਖ ਚੈਰੀਟੇਬਲ ਸੰਗਠਨਾਂ ਨੂੰ ਭਾਈਚਾਰੇ ਨੇ 15 ਲੱਖ ਡਾਲਰ ਦੀ ਮਦਦ ਕੀਤੀ ਹੈ। ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਡਾਕਟਰ ਅਨੁਪਮ ਰਾਏ ਨੇ ਵੀ ਭਾਰਤੀ-ਅਮਰੀਕੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਰਾਸ਼ਟਰੀ ਪੁਲਾੜ ਏਜੰਸੀ ਗਠਿਤ ਕਰੇਗਾ ਆਸਟਰੇਲੀਆ
NEXT STORY