ਸਿਲਮਾਂ (ਕੈਲੇਫੋਰਨੀਆਂ), (ਨੀਟਾ ਮਾਛੀਕੇ)- ਸਥਾਨਕ ਗੁਰਦੁਆਰਾ ਕਲਗੀਧਰ ਸਿਲਮਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਅਤੇ ਜੂਨ ਚੁਰਾਸੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਿਹਾੜਾ ਇਲਾਕੇ ਦੇ ਟਰੱਕ ਡਰਾਈਵਰ ਵੀਰਾਂ ਅਤੇ ਸਮੂਹ ਸੰਗਤਾਂ ਵਲੋਂ, ਬੜੀ ਸ਼ਰਦਾ ਤੇ ਭਾਵਨਾ ਨਾਲ ਮਨਾਇਆ ਗਿਆ ਹੈ, ਜੂਨ 9 ਨੂੰ ਸ੍ਰੀ ਅਖੰਡ ਪਾਠ ਆਰੰਭ ਹੋਏ ਅਤੇ ਜੂਨ 11 ਨੂੰ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਹੋਇਆ ਜਿਸ 'ਚ ਭਾਈ ਅਵਤਾਰ ਸਿੰਘ ਅਤੇ ਹਰਜੀਤ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ ਅਤੇ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਨੇ ਗੁਰ-ਇਤਿਹਾਸ ਦੀ ਕਥਾ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਭਾਈ ਰਣਧੀਰ ਸਿੰਘ ਨੇ ਕਵਿਤਾ ਨਾਲ ਹਾਜ਼ਰੀ ਭਰੀ। ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਸਮੇਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂਘਰ ਵਿਖੇ ਹਰ ਰੋਜ਼ ਸ਼ਾਮ ਦੇ ਦੀਵਾਨ 'ਚ ਕਥਾ ਹੋਇਆ ਕਰੇਗੀ।
ਇਸ ਭਾਰਤੀ ਸ਼ਖਸ ਨੇ ਸਾਊਦੀ ਅਰਬ 'ਚ ਬਿਤਾਏ 24 ਸਾਲ, ਦਿਲ ਨੂੰ ਝੰਜੋੜ ਕੇ ਰੱਖ ਦੇਵੇਗੀ ਕਹਾਣੀ
NEXT STORY