ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਸਿੱਧ ਨਕਸ਼ਾ ਨਵੀਸ ਅਤੇ ਆਰਕੀਟੈਕਟ ਸਟੈਨਲੀ ਕੋਵਾਕ ਜਿਨ੍ਹਾਂ ਨੂੰ ਵੈਨਕੂਵਰ ਦੇ ਫਾਲਸ ਕ੍ਰੀਕ ਦੇ ਖੇਤਰ ਨੂੰ ਆਧੁਨਿਕ ਰੂਪ ਦੇਣ ਦਾ ਮੋਢੀ ਗਿਣਿਆ ਜਾਂਦਾ ਸੀ, ਦਾ 98 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਵਿਕਟੋਰੀਆ ਦੇ ਇੰਨਰ ਹਾਰਬਰ ਦੇ ਕੁਝ ਮਹੱਤਵਪੂਰਨ ਵਿਕਾਸੀ ਪ੍ਰਾਜੈਕਟਾਂ ਲਈ ਵੀ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਸੂਬੇ ਦੇ ਸ਼ਹਿਰੀ ਡਿਜ਼ਾਇਨ ਅਤੇ ਰਚਨਾ ’ਚ ਇਤਿਹਾਸਕ ਯੋਗਦਾਨ ਪਾਇਆ।
1927 ਦੇ ਜਨਵਰੀ ਮਹੀਨੇ 'ਚ ਚੀਨ ਦੇ ਸ਼ਹਿਰ ਸ਼ੰਘਾਈ 'ਚ ਜਨਮੇ ਕੋਵਾਕ ਨੇ ਯੂਨੀਵਰਸਿਟੀ ਆਫ਼ ਸ਼ੰਘਾਈ 'ਚ ਆਰਕੀਟੈਕਚਰ ਦੀ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਕੈਰੀਅਰ ਦੌਰਾਨ ਕਈ ਦਹਾਕਿਆਂ ਤੱਕ ਸ਼ਹਿਰੀ ਵਿਕਾਸ ਦੇ ਖੇਤਰ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਮੌਤ ਨਾਲ ਕੈਨੇਡਾ ਦੇ ਆਰਕੀਟੈਕਚਰ ਅਤੇ ਸ਼ਹਿਰੀ ਯੋਜਨਾ ਦੇ ਖੇਤਰ ਨੇ ਇਕ ਵੱਡੇ ਯੋਗਦਾਨਕਾਰ ਨੂੰ ਗੁਆ ਦਿੱਤਾ ਹੈ।
ਹੁਣ ਆਸਾਨੀ ਨਾਲ ਨਹੀਂ ਮਿਲੇਗੀ US ਦੀ ਨਾਗਰਿਕਤਾ ! ਜੇ ਕੀਤੀ ਇਹ ਗਲਤੀ ਤਾਂ ਤੁਰੰਤ ਰੱਦ ਹੋਵੇਗਾ ਵੀਜ਼ਾ
NEXT STORY