ਕਾਬੁਲ-ਉੱਤਰੀ ਅਫ਼ਗਾਨਿਸਤਾਨ 'ਚ ਇਕ ਮਸ਼ਹੂਰ ਡਾਕਟਰ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮੁਹਮੰਦ ਨਾਦਰ ਅਲੇਮੀ ਨੂੰ ਦੋ ਮਹੀਨੇ ਪਹਿਲਾਂ ਮਜ਼ਾਰ-ਏ-ਸ਼ਰੀਫ ਸ਼ਹਿਰ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਅਗਵਾਕਾਰਾਂ ਨੇ ਉਨ੍ਹਾਂ ਦੀ ਰਿਹਾਈ ਲਈ ਫਿਰੌਤੀ ਮੰਗੀ ਸੀ। ਉਨ੍ਹਾਂ ਦੇ ਬੇਟੇ ਰੋਹੀਨ ਅਲੇਮੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੇ ਆਖਿਰ 'ਚ ਉਨ੍ਹਾਂ ਨੂੰ 3,50,000 ਡਾਲਰ ਦਾ ਭੁਗਤਾਨ ਕੀਤਾ। ਹਾਲਾਂਕਿ ਫਿਰੌਤੀ ਦੀ ਸ਼ੁਰੂਆਤੀ ਮੰਗ ਦੁਗਣੀ ਤੋਂ ਵੀ ਜ਼ਿਆਦਾ ਸੀ।
ਇਹ ਵੀ ਪੜ੍ਹੋ : ਦੱਖਣੀ ਪਾਕਿਸਤਾਨ ਦੇ ਕਰਾਚੀ 'ਚ ਝੁੱਗੀ ਬਸਤੀ 'ਚ ਲੱਗੀ ਅੱਗ, ਲਗਭਗ 100 ਝੋਂਪੜੀਆਂ ਸੜ੍ਹ ਕੇ ਹੋਈਆਂ ਸੁਆਹ
ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਫਿਰੌਤੀ ਦੀ ਰਾਸ਼ੀ ਮਿਲ ਜਾਣ ਦੇ ਬਾਵਜੂਦ, ਅਗਵਾਕਾਰ ਨੇ ਅਲੇਮੀ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀ ਲਾਸ਼ ਸੜਕ 'ਤੇ ਛੱਡ ਦਿੱਤੀ। ਰੋਹੀਨ ਅਲੇਮੀ ਨੇ ਕਿਹਾ ਕਿ ਮੇਰੇ ਪਿਤਾ ਨਾਲ ਬੁਰੀ ਤਰ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਉਨ੍ਹਾਂ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਹਨ। ਪੇਸ਼ੇ ਵਜੋਂ ਅਲੇਮੀ ਮਜ਼ਾਰ-ਏ-ਸ਼ਰੀਫ 'ਚ ਸਰਕਾਰ ਦੇ ਸੂਬਾਈ ਹਸਪਤਾਲ ਲਈ ਕੰਮ ਕਰਦੇ ਸਨ। ਉਨ੍ਹਾਂ ਕੋਲ ਇਕ ਨਿੱਜੀ ਕਲੀਨਿਕ ਵੀ ਸੀ, ਜਿਸ ਨੂੰ ਸ਼ਹਿਰ ਦਾ ਪਹਿਲਾ ਨਿੱਜੀ ਮਨੋਰੋਗ ਕਲੀਨਿਕ ਕਿਹਾ ਜਾਂਦਾ ਸੀ।
ਇਹ ਵੀ ਪੜ੍ਹੋ : ਅਮਰੀਕੀ ਜਲਵਾਯੂ ਵਚਨਬੱਧਤਾਵਾਂ 'ਤੇ ਸੈਨੇਟ 'ਚ ਚਰਚਾ
ਤਾਲਿਬਾਨ ਦੇ ਅੰਦਰੂਨੀ ਮੰਤਰਾਲਾ ਦੇ ਬੁਲਾਰੇ ਸਈਅਦ ਖੋਸਤੀ ਨੇ ਕਿਹਾ ਕਿ ਤਾਲਿਬਾਨ ਬਲਾਂ ਨੇ ਅੱਠ ਸ਼ੱਕੀ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮਜ਼ਾਰ-ਏ-ਸ਼ਰੀਫ ਨੇੜੇ ਬਲਖ ਸੂਬੇ 'ਚ ਅਲੇਮੀ ਸਮੇਤ ਤਿੰਨ ਲੋਕਾਂ ਦੇ ਅਗਵਾ ਦੇ ਪਿਛੇ ਸੀ। ਉਨ੍ਹਾਂ ਨੇ ਕਿਹਾ ਕਿ ਅਗਵਾ ਕੀਤੇ ਗਏ ਦੋ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ ਪਰ ਅਲੇਮੀ ਦਾ ਕਤਲ ਪਹਿਲਾ ਹੀ ਕਰ ਦਿੱਤਾ ਗਿਆ ਸੀ। ਪੁਲਸ ਅੱਠ ਗ੍ਰਿਫ਼ਤਾਰ ਲੋਕਾਂ ਦੇ ਦੋ ਸਹਿਯੋਗੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦੇ ਬਾਰੇ 'ਚ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਹੀ ਡਾਕਟਰ ਦਾ ਕਤਲ ਕੀਤਾ ਸੀ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ ਨਹੀਂ ਹੋਈ ਕੋਰੋਨਾ ਕਾਰਨ ਕੋਈ ਵੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੱਖਣੀ ਪਾਕਿਸਤਾਨ ਦੇ ਕਰਾਚੀ 'ਚ ਝੁੱਗੀ ਬਸਤੀ 'ਚ ਲੱਗੀ ਅੱਗ, ਲਗਭਗ 100 ਝੋਂਪੜੀਆਂ ਸੜ੍ਹ ਕੇ ਹੋਈਆਂ ਸੁਆਹ
NEXT STORY